ਹਰਿਆਣਾ ਦੇ ਪਲਵਲ ’ਚ ਆਟੋ ਤੇ ਸਕੂਲ ਬੱਸ ’ਚ ਹੋਈ ਟੱਕਰ, 5 ਲੋਕਾਂ ਦੀ ਮੌਤ

ਫੈਕਟ ਸਮਾਚਾਰ ਸੇਵਾ

ਪਲਵਲ, ਫਰਵਰੀ 17

ਹਰਿਆਣਾ ਦੇ ਪਲਵਲ ’ਚ ਅੱਜ ਸਵੇਰੇ ਸਕੂਲ ਬੱਸ ਅਤੇ ਆਟੋ ਵਿਚਾਲੇ ਟੱਕਰ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਸੜਕ ਹਾਦਸੇ ’ਚ ਆਟੋ ਚਾਲਕ ਸਮੇਤ 5 ਲੋਕਾਂ ਦੀ ਮੌਤ ਹੋ ਗਈ ਹੈ ਅਤੇ 5 ਲੋਕ ਗੰਭੀਰ ਜ਼ਖਮੀ ਹੋਏ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।

ਜਾਣਕਾਰੀ ਮੁਤਾਬਿਕ ਇਸ ਹਾਦਸੇ ’ਚ ਵਿਆਹ ਸਮਾਗਮ ਤੋਂ ਪਰਤ ਰਹੇ ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿਚ ਇਕ 5 ਸਾਲ ਦਾ ਬੱਚਾ ਅਤੇ ਇਕ ਔਰਤ ਵੀ ਸ਼ਾਮਿਲ ਹੈ। ਦੱਸਿਆ ਜਾ ਰਿਹਾ ਹੈ ਕਿ ਆਟੋ ਪਿੰਡ ਅਸਾਵਟਾ ਤੋਂ ਸੁਲਤਾਪੁਰ ਵੱਲ ਜਾ ਰਹੀ ਸੀ ਕਿ ਸਕੂਲ ਬੱਸ ਨਾਲ ਟਕਰਾ ਗਈ। ਆਟੋ ਵਿਚ ਇੱਕੋ ਪਰਿਵਾਰ ਦੇ ਲੋਕ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ।

Leave a Reply

Your email address will not be published. Required fields are marked *

View in English