ਫੈਕਟ ਸਮਾਚਾਰ ਸੇਵਾ
ਅੰਬਾਲਾ , ਨਵੰਬਰ 10
ਹਰਿਆਣਾ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਜ਼ਹਿਰੀਲੀ ਸ਼ਰਾਬ ਪੀਣ ਨਾਲ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਯਮੁਨਾਨਗਰ ‘ਚ 9 ਲੋਕਾਂ ਦੀ ਮੌਤ ਹੋਈ ਹੈ, ਜਦੋਂਕਿ ਅੰਬਾਲਾ ‘ਚ ਦੋ ਲੋਕਾਂ ਦੀ ਮੌਤ ਹੋ ਹੋਈ।
ਅੰਬਾਲਾ ਦੇ ਪਿੰਡ ਧਨੌਰਾ ‘ਚ ਨਕਲੀ ਸ਼ਰਾਬ ਦੀ ਫੈਕਟਰੀ ਤੋਂ ਬਣੀ ਸ਼ਰਾਬ ਪੀਣ ਨਾਲ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਇਹ ਦੋਵੇਂ ਮਜ਼ਦੂਰ ਨਕਲੀ ਸ਼ਰਾਬ ਬਣਾਉਣ ਵਾਲੀ ਫੈਕਟਰੀ ਵਿਚ ਕੰਮ ਕਰਦੇ ਸਨ। ਉਨ੍ਹਾਂ ਦੀ ਪਛਾਣ ਸ਼ਿਵਮ ਉਰਫ ਲੋਕੇਸ਼ ਅਤੇ ਦੀਪਕ ਵਜੋਂ ਹੋਈ ਹੈ, ਜੋ ਬਰਾੜਾ ਥਾਣਾ ਖੇਤਰ ‘ਚ ਕਿਰਾਏ ‘ਤੇ ਰਹਿ ਰਹੇ ਸਨ। ਮੁਲਜ਼ਮ ਅੰਕਿਤ ਨੇ ਦੋਵਾਂ ਨੂੰ ਕਿਰਾਏ ’ਤੇ ਕਮਰਾ ਦਿੱਤਾ ਸੀ ਅਤੇ ਉਹ ਫੈਕਟਰੀ ਵਿਚ ਸ਼ਰਾਬ ਪੈਕ ਕਰਨ ਅਤੇ ਰੈਪਰ ਲਗਾਉਣ ਦਾ ਕੰਮ ਕਰਦੇ ਸਨ। ਪੁਲਿਸ ਨੇ ਮੂਲਚੰਦ ਵਾਸੀ ਪਿੰਡ ਕੁਰਥਲ, ਥਾਣਾ ਬੁਢਲਾਣਾ, ਮੁਜ਼ੱਫਰਨਗਰ, ਉੱਤਰ ਪ੍ਰਦੇਸ਼ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।







