ਸੱਟ ਤੋਂ ਉਭਰ ਕੇ ਕੰਮ ‘ਤੇ ਪਰਤੇ ਅਮਿਤਾਭ ਬੱਚਨ

ਫੈਕਟ ਸਮਾਚਾਰ ਸੇਵਾ

ਮੁੰਬਈ , ਅਪ੍ਰੈਲ 5

ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਪਿਛਲੇ ਦਿਨੀਂ ਆਪਣੀ ਫਿਲਮ ਪ੍ਰੋਜੈਕਟ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਏ। ਇਸ ਤੋਂ ਬਾਅਦ ਫਿਲਮ ਦੀ ਸ਼ੂਟਿੰਗ ਰੋਕ ਦਿੱਤੀ ਗਈ ਸੀ। ਅਦਾਕਾਰ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਦਿੱਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ‘ਚ ਅਦਾਕਾਰ ਨੂੰ ਲੈ ਕੇ ਚਿੰਤਾ ਵਧ ਗਈ ਸੀ। ਹਾਲਾਂਕਿ ਹੁਣ ਅਮਿਤਾਭ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਸੱਟ ਤੋਂ ਬਾਅਦ ਬਿੱਗ ਬੀ ਕੰਮ ‘ਤੇ ਵਾਪਸੀ ਕਰ ਰਹੇ ਹਨ। ਇਹ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਦਿੱਤੀ ਹੈ।

ਅਮਿਤਾਭ ਕੰਮ ‘ਤੇ ਪਰਤ ਆਏ

ਅਮਿਤਾਭ ਬੱਚਨ ਨੇ ਆਪਣੇ ਬਲਾਗ ਰਾਹੀਂ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਉਹ ਕੰਮ ‘ਤੇ ਵਾਪਸ ਆ ਗਏ ਹਨ। ਅਭਿਨੇਤਾ ਸੱਟ ਤੋਂ ਠੀਕ ਹੋਣ ਤੋਂ ਬਾਅਦ ਕੰਮ ‘ਤੇ ਵਾਪਸ ਆ ਗਏ ਹਨ। ਦੱਸ ਦੇਈਏ ਕਿ ‘ਪ੍ਰੋਜੈਕਟ ਕੇ’ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਦੀਆਂ ਮਾਸਪੇਸ਼ੀਆਂ ਵਿੱਚ ਖਿਚਾਅ ਆ ਗਿਆ ਸੀ ਅਤੇ ਟਿਸ਼ੂ ਫਟ ਗਏ ਸਨ। ਜਿਸ ਤੋਂ ਬਾਅਦ ਹੈਦਰਾਬਾਦ ਦੇ ਡਾਕਟਰਾਂ ਨੇ ਅਭਿਨੇਤਾ ਦਾ ਸੀਟੀ ਸਕੈਨ ਕਰਨ ਤੋਂ ਬਾਅਦ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ। ਇਸ ਕਾਰਨ ਅਦਾਕਾਰ ਨੇ ਆਪਣੇ ਪ੍ਰਸ਼ੰਸਕਾਂ ਨੂੰ ਮਿਲਣਾ ਵੀ ਬੰਦ ਕਰ ਦਿੱਤਾ ਸੀ।

Leave a Reply

Your email address will not be published. Required fields are marked *

View in English