ਫੈਕਟ ਸਮਾਚਾਰ ਸੇਵਾ
ਨਾਂਦੇੜ, ਅਗਸਤ 14
ਸੁਖਬੀਰ ਸਿੰਘ ਬਾਦਲ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਕੱਲ੍ਹ ਨਾਂਦੇੜ ਦੇ ਇਕ ਗੁਰਦੁਆਰਾ ਸਾਹਿਬ ਦੇ ਅੰਦਰ 62 ਸਾਲਾ ਜਸਪਾਲ ਸਿੰਘ ਦੁਆਰਾ ਕੀਤੇ ਗਏ ਹਮਲੇ ਤੋਂ ਬਾਅਦ ਉਹ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਸਨ।
ਹਸਪਤਾਲ ਤੋਂ ਬਾਹਰ ਆ ਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਨਾ ਕਦੇ ਡਰਿਆ ਹਾਂ ਤੇ ਨਾ ਹੀ ਕਦੇ ਡਰਾਂਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹਰ ਕੁਰਬਾਨੀ ਦੇ ਸਕਦਾ ਹੈ ਤੇ ਮੇਰੇ ਸਿਰ ’ਤੇ ਗੁਰੂ ਸਾਹਿਬ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਮੇਰੇ ’ਤੇ ਹਮਲਾ ਹੋਇਆ ਸੀ ਤੇ ਦੋਵੇਂ ਵਾਰ ਹੀ ਧਾਰਮਿਕ ਅਸਥਾਨ ’ਤੇ ਮੇਰੇ ’ਤੇ ਹਮਲਾ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦਾ ਭਾਈਚਾਰਾ ਸਾਡੇ ਲਈ ਸੱਭ ਤੋਂ ਪਹਿਲਾਂ ਹੈ।







