ਸਪੇਨ ਨੇ ਯੂਰੋ 2024 ਦਾ ਖਿਤਾਬ ਜਿੱਤਿਆ

ਫਾਈਨਲ ਵਿੱਚ ਇੰਗਲੈਂਡ ਨੂੰ 2-1 ਨਾਲ ਹਰਾਇਆ
ਬਰਲਿਨ : ਸਪੇਨ ਨੇ ਇੰਗਲੈਂਡ ਨੂੰ ਹਰਾ ਕੇ 2-1 ਨਾਲ ਹਰਾ ਕੇ ਆਪਣਾ ਰਿਕਾਰਡ ਚੌਥਾ UEFA ਯੂਰੋ ਖਿਤਾਬ ਜਿੱਤਿਆ। ਬਰਲਿਨ ਵਿੱਚ ਹੋਏ ਇਸ ਖ਼ਿਤਾਬੀ ਮੁਕਾਬਲੇ ਦਾ ਪਹਿਲਾ ਹਾਫ਼ ਬਹੁਤ ਹੀ ਰੋਮਾਂਚਕ ਰਿਹਾ, ਸਪੇਨ ਨੇ ਸ਼ੁਰੂ ਤੋਂ ਹੀ ਹਾਵੀ ਹੋਣ ਦੀ ਕੋਸ਼ਿਸ਼ ਕੀਤੀ ਪਰ ਇੰਗਲੈਂਡ ਨੇ ਦਬਾਅ ਅੱਗੇ ਨਹੀਂ ਝੁਕਿਆ ਅਤੇ ਉਸ ਨੂੰ ਗੋਲ ਨਹੀਂ ਕਰਨ ਦਿੱਤਾ। ਹਾਲਾਂਕਿ ਦੂਜੇ ਹਾਫ ਵਿੱਚ ਸਪੇਨ ਖਿਤਾਬੀ ਮੈਚ ਦਾ ਪਹਿਲਾ ਗੋਲ ਕਰਨ ਵਿੱਚ ਕਾਮਯਾਬ ਰਿਹਾ। ਟੀਮ ਨੇ 47ਵੇਂ ਮਿੰਟ ‘ਚ ਨੇਕੋ ਵਿਲੀਅਮਜ਼ ਦੇ ਗੋਲ ਨਾਲ ਇੰਗਲੈਂਡ ‘ਤੇ 1-0 ਦੀ ਬੜ੍ਹਤ ਬਣਾ ਲਈ। ਇੰਗਲੈਂਡ ਨੇ 73ਵੇਂ ਮਿੰਟ ਵਿੱਚ ਕੋਲ ਪਾਮਰ ਦੇ ਗੋਲ ਨਾਲ ਬਰਾਬਰੀ ਕਰ ਲਈ। ਮੈਚ 1-1 ਦੀ ਬਰਾਬਰੀ ‘ਤੇ ਚੱਲ ਰਿਹਾ ਸੀ ਜਦੋਂ ਸਪੇਨ ਦੇ ਬਦਲਵੇਂ ਖਿਡਾਰੀ ਮਿਕੇਲ ਓਅਰਜ਼ਾਬਾਲ ਨੇ 86ਵੇਂ ਮਿੰਟ ‘ਚ ਗੋਲ ਕਰਕੇ ਟੀਮ ਨੂੰ 2-1 ਦੀ ਬੜ੍ਹਤ ਦਿਵਾਈ ਜੋ ਅੰਤ ਤੱਕ ਬਰਕਰਾਰ ਰਹੀ।
ਸਪੇਨ ਨੇ 2012 ਤੋਂ ਬਾਅਦ ਪਹਿਲੀ ਵਾਰ ਯੂਰੋ ਖਿਤਾਬ ਜਿੱਤਿਆ ਹੈ। ਟੀਮ ਇਸ ਤੋਂ ਪਹਿਲਾਂ 1964, 2008 ਅਤੇ 2012 ਵਿੱਚ ਤਿੰਨ ਵਾਰ ਟਰਾਫੀ ਜਿੱਤ ਚੁੱਕੀ ਹੈ।

Leave a Reply

Your email address will not be published. Required fields are marked *

View in English