ਫੈਕਟ ਸਮਾਚਾਰ ਸੇਵਾ
ਮੋਗਾ, ਜੂਨ 2
ਮੋਗਾ ਦੇ ਬੱਸ ਸਟੈਂਡ ‘ਚ ਖਾਲਿਸਤਾਨ ਦੇ ਨਾਅਰੇ ਲਿਖਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮਿਲਦੇ ਹੀ ਪੁਲੀਸ ਮੌਕੇ ‘ਤੇ ਪਹੁੰਚ ਗਈ ਅਤੇ ਨਾਅਰੇਬਾਜ਼ੀ ਨੂੰ ਖਤਮ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਬੱਸ ਸਟੈਂਡ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਰਾਤ ਕਰੀਬ 1.33 ਵਜੇ ਦੋ ਵਿਅਕਤੀ ਬੱਸ ਸਟੈਂਡ ਦੇ ਅੰਦਰ ਆਉਂਦੇ ਦਿਖਾਈ ਦੇ ਰਹੇ ਹਨ। ਦੋਵੇਂ 1.43 ਮਿੰਟ ‘ਤੇ ਵਾਪਸ ਚਲੇ ਗਏ। ਪੁਲਿਸ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।







