ਮਾਨਸਾ ਦੇ ਦੋ ਸਰਕਾਰੀ ਸਕੂਲਾਂ ‘ਚ ਵਧੀਆਂ ਛੁੱਟੀਆਂ

ਫੈਕਟ ਸਮਾਚਾਰ ਸੇਵਾ

ਮਾਨਸਾ , ਜੁਲਾਈ 22

ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਰਿਸ਼ੀਪਾਲ ਸਿੰਘ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੇ ਸਰਕਾਰੀ ਪ੍ਰਾਇਮਰੀ ਸਕੂਲ ਖੈਰਾ ਖੁਰਦ ਵਿਖੇ 24 ਜੁਲਾਈ, 2023 ਤਕ ਛੁੱਟੀ ਐਲਾਨੀ ਗਈ ਹੈ। ਪਹਿਲਾਂ ਛੁੱਟੀਆਂ 22 ਜੁਲਾਈ ਤਕ ਸੀ।

ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਉਪ ਮੰਡਲ ਮੈਜਿਸਟਰੇਟ ਸਰਦੂਲਗੜ੍ਹ ਅਮਰਿੰਦਰ ਸਿੰਘ ਮੱਲ੍ਹੀ ਦੀ ਰਿਪੋਰਟ ’ਤੇ ਹੜ੍ਹਾਂ ਦੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੈਰਾ ਖੁਰਦ ਤੇ ਸਰਕਾਰੀ ਪ੍ਰਾਇਮਰੀ ਸਕੂਲ ਖੈਰਾ ਖੁਰਦ ਨੂੰ ਨਵਾਂ ਰਾਹਤ ਕੈਂਪ ਐਲਾਨਦੇ ਹੋਏ ਦੋਨੋ ਸਕੂਲ ਇੱਕੋ ਇਮਾਰਤ ‘ਚ ਹੋਣ ਕਾਰਨ ਛੁੱਟੀ ਐਲਾਨ ਕੀਤੀ ਗਈ ਹੈ।

Leave a Reply

Your email address will not be published. Required fields are marked *

View in English