ਫੈਕਟ ਸਮਾਚਾਰ ਸੇਵਾ
ਫਤਹਿਗੜ੍ਹ ਸਾਹਿਬ , ਅਕਤੂਬਰ 2
ਬੰਦੀ ਸਿੰਘਾਂ ਦੀ ਰਿਹਾਈ ਮਾਰਚ ਅੱਜ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਸ਼ੁਰੂ ਹੋ ਗਿਆ। ਇਹ ਮਾਰਚ ਗੁਰਦੁਆਰਾ ਸ੍ਰੀ ਫਤਹਿਗੜ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ’ਚ ਪੰਜ ਪਿਆਰੇ , ਪੰਜ ਨਿਸ਼ਾਨਚੀਆਂ ਸਮੇਤ ਅਰਦਾਸ ਕਰਨ ਉਪਰੰਤ ਹੋਇਆ।
ਇਸ ਮਾਰਚ ’ਚ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਚੰਡੀਗੜ੍ਹ ਦੀ ਸਾਬਕਾ ਮੇਅਰ ਹਰਜਿੰਦਰ ਕੌਰ, ਜਥੇਦਾਰ ਕਰਨੈਲ ਸਿੰਘ ਪੰਜੋਲੀ, ਬਾਪੂ ਗੁਰਚਰਨ ਸਿੰਘ, ਕਿਸਾਨ ਆਗੂ ਦਰਸ਼ਨ ਪਾਲ, ਅਕਾਲੀ ਆਗੂ ਬਲਜੀਤ ਸਿੰਘ ਭੁੱਟਾ, ਵਾਰਿਸ ਪੰਜਾਬ ਦੇ ਆਗੂ, ਸੰਤ ਸਮਾਜ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ।
ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਦੱਸਿਆ ਕਿ ਪਹਿਲੇ ਪੜਾਅ ’ਚ ਇਹ ਮਾਰਚ ਗੁਰਦੁਆਰਾ ਸ੍ਰੀ ਫਤਹਿਗੜ ਸਾਹਿਬ ਤੋਂ, ਮਾਤਾ ਗੁਜਰੀ ਕਾਲਜ, ਬਾਬਾ ਜ਼ੋਰਾਵਰ ਸਿੰਘ , ਬਾਬਾ ਫਤਹਿ ਸਿੰਘ ਪਬਲਿਕ ਸਕੁਲ, ਸਰਹਿੰਦ ਮੰਡੀ – ਜੀ ਟੀ ਰੋਡ ਬਾੜਾ, ਸਾਨੀਪੁਰ, ਖੋਜੇਮਾਜਰਾ, ਸੰਗਤਾਪੁਰਾ, ਪਡਰਾਲੀ, ਚਰਨਾਥਲ ਖੁਰਦ, ਚਰਨਾਥਲ ਕਲਾ (ਲੰਗਰ ਪਿੰਡ ਚਰਨਾਥਲ ਕਲਾ) ਪਿੰਡ ਟੌਹੜਾ, ਤਰਖੇੜੀ, ਜਿੰਦਲਪੁਰ, ਭਾਦਸੋਂ, ਚਾਸਵਾਲ, ਸਕਰਾਲੀ, ਕਲਰਮਾਜਰੀ, ਸਹੌਲੀ, ਕੈਦੂਪੁਰ ਲੁਬਾਣਾ, ਰੋਟੀਪੁਲ, ਨਾਭਾ ਬਾਈਪਾਸ, ਕਕਰਾਲਾ, ਛੀਟਾਵਾਲਾ, ਭਲਵਾਨ, ਵਾਲੀਆ ਅਤੇ ਰਾਤ ਨੂੰ ਵਿਸ਼ਰਾਮ ਗੁਰਦੁਆਰਾ ਸ੍ਰੀ ਨਾਨਕੇਆਣਾ ਸਾਹਿਬ ( ਸੰਗਰੂਰ ) ਵਿਖੇ ਕਰੇਗਾ।
ਕੱਲ ਅਗਲੇ ਪੜਾਅ ’ਚ ਤਖ਼ਤ ਸ੍ਰੀ ਦਮਦਮਾ ਸਾਹਿਬ ਸਮਾਪਤੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਮਾਰਚ ਦਾ ਮੁੱਖ ਮਕਸਦ ਬੰਦੀ ਸਿੰਘਾ ਦੀ ਰਿਹਾਈ ਲਈ ਵੱਡੇ ਸੰਘਰਸ਼ ਨੁੰ ਸਫਲ ਬਣਾਉਣ ਲਈ ਸੰਗਤਾਂ ਨੁੰ ਸੁਨੇਹਾ ਦੇਣਾ ਹੈ। ਇਸ ਮਾਰਚ ’ਚ ਸੰਤ ਸੰਪਰਦਾਵਾਂ, ਧਾਰਮਿੱਕ ਜਥੇਬੰਦੀਆ, ਸਾਮਜਿੱਕ ਜਥੇਬੰਦੀਆ ਵੱਖ-ਵੱਖ ਅਕਾਲੀ ਧੜਿਆਂ ਅਤੇ ਕਿਸਾਨ ਜਥੇਬੰਦੀਆਂ ਹਿੱਸਾ ਲੈ ਰਹੀਆ ਹਨ।







