ਬਲੋਚਿਸਤਾਨ ਦੇ ਕਵੇਟਾ ਰੇਲਵੇ ਸਟੇਸ਼ਨ ‘ਤੇ ਜ਼ਬਰਦਸਤ ਧਮਾਕਾ

ਬਲੋਚਿਸਤਾਨ : ਪਾਕਿਸਤਾਨ ਦੇ ਉੱਤਰ-ਪੱਛਮੀ ਬਲੋਚਿਸਤਾਨ ਦੇ ਕਵੇਟਾ ਰੇਲਵੇ ਸਟੇਸ਼ਨ ‘ਤੇ ਜ਼ਬਰਦਸਤ ਧਮਾਕਾ ਹੋਇਆ ਹੈ। ਧਮਾਕੇ ‘ਚ 20 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। 30 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਹਾਲਾਂਕਿ ਅਜੇ ਤੱਕ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਧਮਾਕਾ ਹੁੰਦੇ ਹੀ ਰੇਲਵੇ ਸਟੇਸ਼ਨ ‘ਤੇ ਭਗਦੜ ਮਚ ਗਈ।
ਪੁਲਿਸ ਅਤੇ ਬਚਾਅ ਦਲ ਨੇ ਲੋਕਾਂ ਦੇ ਨਾਲ ਮੌਕੇ ‘ਤੇ ਬਚਾਅ ਕਾਰਜ ਚਲਾਇਆ ਹੈ। ਬੰਬ ਨਿਰੋਧਕ ਦਸਤੇ ਨੇ ਰੇਲਵੇ ਸਟੇਸ਼ਨ ਦੇ ਹਰ ਨੁੱਕਰ ਦੀ ਤਲਾਸ਼ੀ ਲਈ। ਰੇਲਵੇ ਸਟੇਸ਼ਨ ਦੇ ਬੁਕਿੰਗ ਦਫਤਰ ਵਿੱਚ ਧਮਾਕਾ ਉਸੇ ਸਮੇਂ ਹੋਇਆ ਜਦੋਂ ਇੱਕ ਰੇਲਗੱਡੀ ਪਲੇਟਫਾਰਮ ‘ਤੇ ਪਹੁੰਚਣ ਵਾਲੀ ਸੀ। ਕਵੇਟਾ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ। ਪੂਰੇ ਸ਼ਹਿਰ ਵਿੱਚ ਨਾਕਾਬੰਦੀ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *

View in English