ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ , ਅਕਤੂਬਰ 23
ਦੀਵਾਲੀ ਤੋਂ ਕੁਝ ਘੰਟੇ ਪਹਿਲਾਂ ਹੀ ਬਾਜ਼ਾਰ ‘ਚ ਰਿਫਾਇੰਡ ਅਤੇ ਸਰੋਂ ਦੇ ਤੇਲ ਦੀਆਂ ਕੀਮਤਾਂ ‘ਚ ਅਚਾਨਕ ਵਾਧਾ ਹੋ ਗਿਆ ਹੈ। ਜਿੱਥੇ ਰਿਫਾਇੰਡ ਤੇਲ 10 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਇਸ ਦੇ ਨਾਲ ਹੀ ਮਹਿੰਗਾਈ ਦਾ ਅਸਰ ਦੀਵਾਲੀ ਦੇ ਦੀਵੇ ‘ਤੇ ਵੀ ਪੈਣ ਵਾਲਾ ਹੈ। ਸਰ੍ਹੋਂ ਦਾ ਤੇਲ 5 ਰੁਪਏ ਪ੍ਰਤੀ ਲੀਟਰ ਵਧਿਆ ਹੈ। ਇਹ ਵਾਧਾ ਕੁਝ ਘੰਟਿਆਂ ਵਿੱਚ ਦੇਖਿਆ ਗਿਆ ਹੈ। ਇਸ ਤੋਂ ਬਾਅਦ ਕਈ ਦੁਕਾਨਦਾਰਾਂ ਨੇ ਸਰ੍ਹੋਂ ਅਤੇ ਰਿਫਾਇੰਡ ਤੇਲ ਨੂੰ ਮੰਡੀ ਵਿੱਚ ਸਟੋਰ ਕਰ ਲਿਆ ਹੈ।







