ਫੈਕਟ ਸਮਾਚਾਰ ਸੇਵਾ
ਮੁੰਬਈ , ਜੂਨ 21
ਟੀਵੀ ਸੀਰੀਅਲ ਅਦਾਕਾਰਾ ਦੀਪਿਕਾ ਕੱਕੜ ਤੇ ਸ਼ੋਏਬ ਇਬਰਾਹਿਮ ਦੇ ਪ੍ਰਸ਼ੰਸਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਕਿਉਂ ਦੋਵੇਂ ਹਾਲ ਹੀ ‘ਚ ਮਾਪੇ ਬਣੇ ਹਨ।
ਦਰਅਸਲ ਅਦਾਕਾਰਾ ਦੀਪਿਕਾ ਕੱਕੜ ਦੇ ਪਤੀ ਸ਼ੋਏਬ ਇਬਰਾਹਿਮ ਨੇ ਇੰਸਟਾਗ੍ਰਾਮ ‘ਤੇ ਇਕ ਪੋਸਟ ਸ਼ੇਅਰ ਕਰ ਕੇ ਪ੍ਰਸ਼ੰਸਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ। ਟੀਵੀ ਸੀਰੀਅਲ ਸਟਾਰ ਸ਼ੋਏਬ ਇਬਰਾਹਿਮ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਘਰ ਬੇਟੇ ਨੇ ਜਨਮ ਲਿਆ ਹੈ। ਅਦਾਕਾਰ ਨੇ ਦੱਸਿਆ ਕਿ ਅੱਜ ਸਵੇਰੇ 21 ਜੂਨ ਨੂੰ ਉਨ੍ਹਾਂ ਦੇ ਘਰ ਬੇਟੇ ਨੇ ਜਨਮ ਲਿਆ। ਹਾਲਾਂਕਿ ਇਹ ਪ੍ਰੀ-ਮੈਚਿਓਰ ਡਲਿਵਰੀ ਸੀ। ਇਸ ਦੇ ਬਾਵਜੂਦ ਚਿੰਤਾ ਦੀ ਕੋਈ ਗੱਲ ਨਹੀਂ ਹੈ। ਸਭ ਕੁਝ ਠੀਕ ਹੈ। ਟੀਵੀ ਸੀਰੀਅਲ ਸਟਾਰ ਦੀ ਇਸ ਖੁਸ਼ਖਬਰੀ ਤੋਂ ਬਾਅਦ ਅਦਾਕਾਰਾ ਦੀਪਿਕਾ ਕੱਕੜ ਤੇ ਸ਼ੋਏਬ ਇਬਰਾਹਿਮ ਦੇ ਪ੍ਰਸ਼ੰਸਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।







