ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਅਪ੍ਰੈਲ 1
ਦਿੱਲੀ ਵਿੱਚ ਪਹਿਲੀ ਵਾਰ ਤੇਂਦੂਏ ਦੇ ਦਾਖ਼ਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਬੁਰਾੜੀ ਦੇ ਜਗਤਪੁਰ ਪਿੰਡ ‘ਚ ਇਕ ਤੇਂਦੂਆ ਦਾਖਲ ਹੋ ਗਿਆ, ਜਿਸ ਤੋਂ ਬਾਅਦ ਇਲਾਕੇ ‘ਚ ਹਫੜਾ-ਦਫੜੀ ਮਚ ਗਈ। ਜਾਣਕਾਰੀ ਮੁਤਾਬਕ ਤੇਂਦੁਏ ਨੇ ਕਈ ਲੋਕਾਂ ‘ਤੇ ਹਮਲਾ ਵੀ ਕੀਤਾ ਅਤੇ ਉਹ ਜ਼ਖਮੀ ਹੋ ਗਏ।
ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਿਆ ਅਤੇ ਜੰਗਲਾਤ ਵਿਭਾਗ ਦੀ ਟੀਮ ਨੂੰ ਘਟਨਾ ਦੀ ਸੂਚਨਾ ਦਿੱਤੀ। ਦਿੱਲੀ ‘ਚ ਪਹਿਲੀ ਵਾਰ ਤੇਂਦੂਏ ਨੇ ਲੋਕਾਂ ‘ਤੇ ਹਮਲਾ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ 6:14 ਵਜੇ ਵਜ਼ੀਰਾਬਾਦ ਦੇ ਆਦਰਸ਼ ਨਗਰ ਗਲੀ ਨੰਬਰ 3 ਦੇ ਨਜ਼ਦੀਕ ਪਿੰਡ ਜਗਤਪੁਰ ਵਿੱਚ ਇੱਕ ਤੇਂਦੂਆ ਘਰ ਵਿੱਚ ਵੜ ਗਿਆ। ਜਿਸ ਦੀ ਸੂਚਨਾ ਪੁਲਿਸ ਨੂੰ ਮਿਲੀ। ਸਥਾਨਕ ਪੁਲੀਸ ਮੌਕੇ ‘ਤੇ ਪਹੁੰਚ ਗਈ ਅਤੇ ਜੰਗਲਾਤ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਗਈ। ਤੇਂਦੁਏ ਨੇ 3 ਲੋਕਾਂ ‘ਤੇ ਹਮਲਾ ਕੀਤਾ। ਜਿਨ੍ਹਾਂ ਦੀ ਪਛਾਣ ਕਰ ਲਈ ਗਈ ਹੈ।







