ਨਵੀਂ ਦਿੱਲੀ/ਚੰਡੀਗੜ੍ਹ, 29 ਅਕਤੂਬਰ, 2026: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ 30 ਅਕਤੂਬਰ ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ (ਜੇ.ਐੱਲ.ਐੱਨ.) ਸਟੇਡੀਅਮ ਵਿੱਚ ਹੋਣ ਵਾਲੇ ਲਾਈਵ ਸੰਗੀਤ ਸਮਾਰੋਹ (ਕੰਸਰਟ) ਤੋਂ ਪਹਿਲਾਂ ਵਿਵਾਦ ਖੜ੍ਹਾ ਹੋ ਗਿਆ ਹੈ। ਚੰਡੀਗੜ੍ਹ ਦੇ ਨਿਵਾਸੀ ਅਤੇ ਸਮਾਜਿਕ ਕਾਰਕੁਨ ਡਾ. ਪੰਡਿਤਰਾਓ ਧਰੇਨਵਰ ਵੱਲੋਂ ਦਿੱਲੀ ਪੁਲਿਸ ਦੇ ਡੀ.ਸੀ.ਪੀ. (ਦੱਖਣ-ਪੂਰਬ) ਨੂੰ ਇੱਕ ਲਿਖਤੀ ਸ਼ਿਕਾਇਤ ਭੇਜੀ ਗਈ ਹੈ, ਜਿਸ ਵਿੱਚ ਕੰਸਰਟ ਦੌਰਾਨ ਕੁਝ ਖ਼ਾਸ ਗਤੀਵਿਧੀਆਂ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ।
ਸ਼ਿਕਾਇਤ ਵਿੱਚ ਉਠਾਏ ਗਏ ਤਿੰਨ ਮੁੱਖ ਮੁੱਦੇ:
- ਨਸ਼ੇ ਅਤੇ ਸ਼ਰਾਬ ਵਾਲੇ ਗੀਤਾਂ ‘ਤੇ ਰੋਕ: ਸ਼ਿਕਾਇਤਕਰਤਾ ਨੇ “ਪਟਿਆਲਾ ਪੈੱਗ,” “5 ਤਾਰਾ ਥੇਕੇ,” ਅਤੇ “ਜੀਬ ਵਿੱਚੋ ਫੀਮ ਲੱਭੀਆ” ਵਰਗੇ ਗੀਤਾਂ ‘ਤੇ ਪੂਰਨ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ ਅਤੇ ਬੋਲ ਬਦਲ ਕੇ ਗਾਉਣ ਦੀ ਇਜਾਜ਼ਤ ਨਾ ਦੇਣ ਦੀ ਅਪੀਲ ਕੀਤੀ ਹੈ।
- ਸਟੇਜ ‘ਤੇ ਬੱਚਿਆਂ ਦੀ ਮੌਜੂਦਗੀ ‘ਤੇ ਰੋਕ: ਉੱਚੀ ਆਵਾਜ਼ (120 ਡੈਸੀਬਲ ਤੋਂ ਵੱਧ) ਅਤੇ ਤੇਜ਼ ਚਮਕਦੀਆਂ ਲਾਈਟਾਂ ਨੂੰ ਬੱਚਿਆਂ ਦੀ ਸਿਹਤ ਅਤੇ ਕੰਨਾਂ ਲਈ ਨੁਕਸਾਨਦੇਹ ਦੱਸਦਿਆਂ ਬੱਚਿਆਂ ਨੂੰ ਸਟੇਜ ‘ਤੇ ਸੱਦਾ ਦੇਣ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ।
- ਬੁਲੇਟ ਬੈਲਟ ਪਹਿਨਣ ‘ਤੇ ਪਾਬੰਦੀ: ਕੰਸਰਟ ਦੌਰਾਨ ਸਿਲਵਰ ਬੁਲੇਟ ਬੈਲਟਾਂ ਜਾਂ ਨਕਲੀ ਕਾਰਤੂਸ ਪਹਿਨਣ ‘ਤੇ ਇਤਰਾਜ਼ ਜਤਾਉਂਦਿਆਂ ਕਿਹਾ ਗਿਆ ਹੈ ਕਿ ਇਹ ਚੀਜ਼ਾਂ ਹਿੰਸਾ ਅਤੇ ਹਥਿਆਰਾਂ ਦੀ ਕਲਚਰ ਨੂੰ ਉਤਸ਼ਾਹਿਤ ਕਰਦੀਆਂ ਹਨ।
ਆਪਣੀ ਅਰਜ਼ੀ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 2019 ਦੇ ਇੱਕ ਹੁਕਮ ਦਾ ਹਵਾਲਾ ਵੀ ਦਿੱਤਾ ਗਿਆ ਹੈ, ਜਿਸ ਵਿੱਚ ਨਸ਼ਿਆਂ ਅਤੇ ਹਿੰਸਾ ਨੂੰ ਵਡਿਆਉਣ ਵਾਲੇ ਗੀਤਾਂ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ। ਫ਼ਿਲहाल ਪੁਲਿਸ ਵੱਲੋਂ ਇਸ ਸ਼ਿਕਾਇਤ ‘ਤੇ ਅਗਲੇਰੀ ਕਾਰਵਾਈ ਬਾਰੇ ਅਜੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।







