ਤਾਮਿਲਨਾਡੂ ‘ਚ ਗੈਰ-ਕਾਨੂੰਨੀ ਦੇਸੀ ਸ਼ਰਾਬ ‘ਚ ਮਿਲਿਆ ਘਾਤਕ ਮਿਥੇਨੌਲ, 29 ਲੋਕਾਂ ਦੀ ਗਈ ਜਾਨ

ਫੈਕਟ ਸਮਾਚਾਰ ਸੇਵਾ

ਚੇਨਈ , ਜੂਨ 20

ਤਾਮਿਲਨਾਡੂ ਦੇ ਕਲਾਕੁਰੀਚੀ ਜ਼ਿਲੇ ‘ਚ ਕਥਿਤ ਤੌਰ ‘ਤੇ ਨਾਜਾਇਜ਼ ਦੇਸੀ ਸ਼ਰਾਬ ਪੀਣ ਨਾਲ ਕਰੀਬ 100 ਲੋਕ ਬੀਮਾਰ ਹੋ ਗਏ। ਕੁਝ ਦੇਰ ਵਿਚ ਹੀ ਲੋਕ ਮਰਨ ਲੱਗ ਪਏ। ਪਹਿਲਾਂ ਪੰਜ ਅਤੇ ਫਿਰ 10 ਮੌਤਾਂ ਹੋਈਆਂ। ਅੱਜ ਸਵੇਰ ਤੱਕ 29 ਲੋਕ ਜ਼ਹਿਰੀਲੀ ਸ਼ਰਾਬ ਦਾ ਸ਼ਿਕਾਰ ਹੋ ਚੁੱਕੇ ਹਨ। ਇਸ ਵੇਲੇ 60 ਤੋਂ ਵੱਧ ਲੋਕ ਹਸਪਤਾਲ ਵਿੱਚ ਦਾਖ਼ਲ ਹਨ ਅਤੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ।

ਸਰਕਾਰ ਵੱਲੋਂ ਦੱਸਿਆ ਗਿਆ ਕਿ ਇਸ ਸਬੰਧ ਵਿਚ 49 ਸਾਲਾ ਨਾਜਾਇਜ਼ ਸ਼ਰਾਬ ਵੇਚਣ ਵਾਲੇ ਕੇ. ਕੰਨੂਕੁੱਟੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਕੋਲੋਂ ਬਰਾਮਦ ਹੋਈ ਕਰੀਬ 200 ਲੀਟਰ ਨਾਜਾਇਜ਼ ਸ਼ਰਾਬ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਵਿਚ ਘਾਤਕ ‘ਮੀਥੇਨ’ ਮੌਜੂਦ ਸੀ।

ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਇਸ ਘਟਨਾ ਦੀ ਸੀਬੀ-ਸੀਆਈਡੀ ਜਾਂਚ ਦੇ ਹੁਕਮ ਦਿੱਤੇ ਹਨ। ਸਰਕਾਰ ਨੇ ਘਟਨਾ ਤੋਂ ਬਾਅਦ ਕਲਾਕੁਰੀਚੀ ਦੇ ਜ਼ਿਲ੍ਹਾ ਮੈਜਿਸਟਰੇਟ ਸ਼ਰਵਣ ਕੁਮਾਰ ਜਟਾਵਥ ਦਾ ਤਬਾਦਲਾ ਕਰ ਦਿੱਤਾ, ਜਦੋਂ ਕਿ ਪੁਲਿਸ ਸੁਪਰਡੈਂਟ ਸਮਯ ਸਿੰਘ ਮੀਨਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *

View in English