ਟਰੋਲਿੰਗ ਤੋਂ ਭੜਕੀ ਹਰਮਨ ਬਰਾੜ, ਪੰਜਾਬੀ ਗਾਇਕ ਪਰਮੀਸ਼ ਵਰਮਾ ਨਾਲ ਰਿਸ਼ਤੇ ਨੂੰ ਲੈ ਕੇ ਬੋਲੀ ….

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ , ਸਤੰਬਰ 13

ਪਰਮੀਸ਼ ਵਰਮਾ ਅਤੇ ਹਰਮਨ ਬਰਾੜ ਦੇ ਰਿਸ਼ਤੇ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਦੇ ਵਿਚਕਾਰ ਹੁਣ ਅਦਾਕਾਰਾ ਨੇ ਪਹਿਲੀ ਵਾਰ ਟਰੋਲਿੰਗ ‘ਤੇ ਖੁੱਲ੍ਹ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਹਰਮਨ ਨੇ ਇੰਟਰਨੈੱਟ ਮੀਡੀਆ ‘ਤੇ ਸਾਂਝੇ ਕੀਤੇ ਆਪਣੇ ਸੁਨੇਹੇ ’ਚ ਉਨ੍ਹਾਂ ਲੋਕਾਂ ਨੂੰ ਜਵਾਬ ਦਿੱਤਾ ਹੈ, ਜੋ ਉਸਨੂੰ ‘ਘਰ ਤੋੜਨ ਵਾਲੀ’ ਕਹਿ ਕੇ ਨਿਸ਼ਾਨਾ ਬਣਾ ਰਹੇ ਹਨ। ਉਸਨੇ ਸਾਫ਼ ਕਿਹਾ ਕਿ ਕਿਸੇ ਨੂੰ ਇਸ ਤਰ੍ਹਾਂ ਦਾ ਨਾਮ ਦੇਣ ਨਾਲ ਸੱਚ ਨਹੀਂ ਬਦਲ ਜਾਂਦਾ। ਹਰਮਨ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦਾ ਰਿਸ਼ਤਾ ਕਦੇ ਲੁਕਿਆ ਨਹੀਂ ਰਿਹਾ ਅਤੇ ਜਿਸ ਮਰਦ ਨੂੰ ਉਸਨੇ ਚੁਣਿਆ, ਉਹ ਉਨ੍ਹਾਂ ਦੇ ਰਿਸ਼ਤੇ ਵਿੱਚ ਆਉਣ ਤੋਂ ਪਹਿਲਾਂ ਹੀ ਕਾਨੂੰਨੀ ਤੌਰ ‘ਤੇ ਵੱਖ ਹੋ ਚੁੱਕਾ ਸੀ।

ਉਸਨੇ ਆਪਣੇ ਸੁਨੇਹੇ ’ਚ ਬਿਨਾਂ ਨਾਮ ਲਏ ਕਿਹਾ ਕਿ ਉਸਨੂੰ ਆਪਣੀ ਜ਼ਿੰਦਗੀ ਅਤੇ ਆਪਣੇ ਚੁਣੇ ਹੋਏ ਮਰਦ ‘ਤੇ ਮਾਣ ਹੈ। ਨਾਲ ਹੀ ਉਸਨੇ ਸਰੀਰ ਅਤੇ ਚਰਿੱਤਰ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਟਿੱਪਣੀਆਂ ‘ਤੇ ਵੀ ਸਖ਼ਤ ਇਤਰਾਜ਼ ਜਤਾਇਆ। ਹਰਮਨ ਨੇ ਟਰੋਲ ਪੇਜ ਚਲਾਉਣ ਵਾਲਿਆਂ ਅਤੇ ਮੀਮ ਬਣਾਉਣ ਵਾਲਿਆਂ ਨੂੰ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਹੈ।

ਪਰਮੀਸ਼ ਵਰਮਾ ਅਤੇ ਹਰਮਨ ਬਰਾੜ ਵਿਚਕਾਰ ਨੇੜਤਾ ਦੀ ਚਰਚਾ ਜੁਲਾਈ-ਅਗਸਤ 2026 ਵਿੱਚ ਗਾਣੇ ‘ਦੇਖੀ ਜਾ’ ਵਿੱਚ ਇਕੱਠੇ ਕੰਮ ਕਰਨ ਤੋਂ ਬਾਅਦ ਸ਼ੁਰੂ ਹੋਈ ਸੀ। ਇਸ ਤੋਂ ਬਾਅਦ ਦੋਵਾਂ ਦੀਆਂ ਕਈ ਨੇੜਲੀਆਂ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ। ਅਗਸਤ ਦੇ ਆਖਰੀ ਦਿਨਾਂ ’ਚ ਪਰਮੀਸ਼ ਨੇ ਹਰਮਨ ਨਾਲ ਤਸਵੀਰ ਸਾਂਝੀ ਕਰਕੇ ਉਸਨੂੰ ਜਨਮਦਿਨ ਦੀ ਵਧਾਈ ਵੀ ਦਿੱਤੀ ਸੀ। ਇਸ ਤੋਂ ਬਾਅਦ ਦੋਵਾਂ ਦੇ ਰਿਸ਼ਤੇ ਨੂੰ ਲੈ ਕੇ ਇੰਟਰਨੈੱਟ ਮੀਡੀਆ ‘ਤੇ ਚਰਚਾਵਾਂ ਅਤੇ ਟਰੋਲਿੰਗ ਤੇਜ਼ ਹੋ ਗਈ ਸੀ।

ਹਰਮਨ ਨੇ ਇੰਟਰਨੈੱਟ ਮੀਡੀਆ ‘ਤੇ ਸ਼ੇਅਰ ਕੀਤੀ ਸਟੋਰੀ ’ਚ ਕਿਹਾ- ਮੈਨੂੰ “ਘਰ ਤੋੜਨ ਵਾਲੀ” ਕਹਿਣ ਨਾਲ ਸੱਚ ਨਹੀਂ ਬਦਲ ਜਾਂਦਾ। ਇਹ ਬੱਸ ਤੁਹਾਨੂੰ ਆਪਣੀ ਬਣਾਈ ਕਹਾਣੀ ਲਈ ਇੱਕ ਸੁਵਿਧਾਜਨਕ ਖਲਨਾਇਕ (ਵਿਲਨ) ਦੇ ਦਿੰਦਾ ਹੈ, ਜਿਸਨੂੰ ਤੁਸੀਂ ਆਪਣੀ ਨਿੱਜੀ ਬੁਰਾਈ ਅਤੇ ਸਾਂਝੀ ਨੈਤਿਕਤਾ ਦੇ ਪਿੱਛੇ ਛੁਪਾ ਰਹੇ ਹੋ। ਲੋਕ ਸਭ ਤੋਂ ਵੱਧ ਜ਼ਾਲਮ ਉਦੋਂ ਹੁੰਦੇ ਹਨ ਜਦੋਂ ਉਸ ਨਾਲ ਉਨ੍ਹਾਂ ਨੂੰ ਖੁਦ ਨੂੰ ਧਰਮੀ ਜਾਂ ਸੱਚਾ ਮਹਿਸੂਸ ਕਰਨ ਦਾ ਮੌਕਾ ਮਿਲਦਾ ਹੈ। ਸਰੀਰ ਨੂੰ ਸ਼ਰਮਸਾਰ ਕਰਨ ਅਤੇ ਚਰਿੱਤਰ ਹਮਲਿਆਂ ਨੂੰ ਸਿਰਫ਼ ਇਸ ਲਈ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਤੁਸੀਂ ਇਸਨੂੰ “ਨੈਤਿਕਤਾ” ਦਾ ਲੇਬਲ ਦਿੰਦੇ ਹੋ। ਭੀੜ ਦੀ ਬੇਰਹਿਮੀ ਧਾਰਮਿਕਤਾ ਜਾਂ ਚੰਗਿਆਈ ਨਹੀਂ ਬਣ ਜਾਂਦੀ।

ਮੈਨੂੰ ਉਸ ਔਰਤ ਹੋਣ ‘ਤੇ ਮਾਣ ਹੈ ਜੋ ਮੈਂ ਹਾਂ। ਮੈਨੂੰ ਉਸ ਮਰਦ ‘ਤੇ ਮਾਣ ਹੈ ਜਿਸਨੂੰ ਮੈਂ ਚੁਣਿਆ ਹੈ। ਮੈਂ ਕਦੇ ਹਨੇਰੇ ਵਿੱਚ ਨਹੀਂ ਰਹੀ ਅਤੇ ਨਾ ਹੀ ਮੈਂ ਕਿਸੇ ਗੁਪਤ ਅਫੇਅਰ ਦਾ ਹਿੱਸਾ ਰਹੀ ਹਾਂ। ਮੇਰਾ ਰਿਸ਼ਤਾ ਪੂਰੀ ਤਰ੍ਹਾਂ ਨਾਲ ਸਭ ਦੇ ਸਾਹਮਣੇ ਰਿਹਾ ਹੈ ਅਤੇ ਅਸੀਂ ਇਸਨੂੰ ਖੁੱਲ੍ਹ ਕੇ ਸਵੀਕਾਰ ਕੀਤਾ ਹੈ। ਜਿਸ ਮਰਦ ਨੂੰ ਮੈਂ ਚੁਣਿਆ, ਉਹ ਪਹਿਲਾਂ ਤੋਂ ਹੀ ਕਾਨੂੰਨੀ ਤੌਰ ‘ਤੇ ਵੱਖ ਹੋ ਚੁੱਕਾ ਸੀ ਅਤੇ ਕਿਸੇ ਵੀ ਹੋਰ ਇਨਸਾਨ ਵਾਂਗ, ਉਸਨੂੰ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਪੂਰਾ ਹੱਕ ਹੈ। ਪੂਰੀ ਇੱਜ਼ਤ ਨਾਲ, ਉਸਦੀ ਪੁਰਾਣੀ ਸਾਥੀ ਨੂੰ ਵੀ ਉਹੀ ਹੱਕ ਹਾਸਲ ਹੈ।

ਸਾਰੇ ਟਰੋਲ ਪੇਜਾਂ ਅਤੇ ਮੀਮ ਬਣਾਉਣ ਵਾਲਿਆਂ ਲਈ ਬਿਹਤਰ ਹੋਵੇਗਾ ਕਿ ਤੁਸੀਂ ਆਪਣੀ ਤਿਆਰੀ ਕਰ ਲਵੋ। ਹੁਣ ਅੱਗੇ ਤੁਹਾਨੂੰ ਇੱਕ ਗੰਭੀਰ ਕਾਨੂੰਨੀ ਮਦਦ ਦੀ ਲੋੜ ਪੈਣ ਵਾਲੀ ਹੈ। ਮੈਨੂੰ ਉਮੀਦ ਹੈ ਕਿ ਤੁਹਾਡੇ ਮੀਮਜ਼ ਇਸ ਲਾਇਕ ਸਨ। ਮੇਰੇ ਸਬਰ ਨੂੰ ਮੇਰੀ ਅਣਜਾਣਤਾ ਸਮਝਣ ਦੀ ਭੁੱਲ ਨਾ ਕਰਨਾ।

ਹਰਮਨ ਨੇ ਆਪਣੀ ਇਸ ਪੋਸਟ ਵਿੱਚ ਪਰਮੀਸ਼ ਦੀ ਪਤਨੀ ਦਾ ਵੀ ਜ਼ਿਕਰ ਕੀਤਾ। ਉਸਨੇ ਕਿਹਾ ਕਿ ਜਿਸ ਮਰਦ ਨੂੰ ਉਸਨੇ ਚੁਣਿਆ, ਉਹ ਉਨ੍ਹਾਂ ਦੇ ਰਿਸ਼ਤੇ ਵਿੱਚ ਆਉਣ ਤੋਂ ਪਹਿਲਾਂ ਹੀ ਕਾਨੂੰਨੀ ਤੌਰ ‘ਤੇ ਵੱਖ ਹੋ ਚੁੱਕਾ ਸੀ। ਉਸਨੇ ਇਹ ਵੀ ਕਿਹਾ ਕਿ ਉਸਦੀ ਪੁਰਾਣੀ ਸਾਥੀ ਨੂੰ ਵੀ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਪੂਰਾ ਹੱਕ ਹੈ। ਹਾਲਾਂਕਿ, ਹਰਮਨ ਨੇ ਆਪਣੇ ਸੁਨੇਹੇ ਵਿੱਚ ਪਰਮੀਸ਼ ਵਰਮਾ ਦਾ ਨਾਮ ਨਹੀਂ ਲਿਆ।

ਹਰਮਨ ਨੇ ਟਰੋਲ ਪੇਜ ਚਲਾਉਣ ਵਾਲਿਆਂ ਅਤੇ ਮੀਮ ਬਣਾਉਣ ਵਾਲਿਆਂ ਨੂੰ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ। ਉਸਨੇ ਕਿਹਾ ਕਿ ਉਸਦੇ ਸਬਰ ਨੂੰ ਉਸਦੀ ਅਣਜਾਣਤਾ ਸਮਝਣ ਦੀ ਗਲਤੀ ਨਾ ਕੀਤੀ ਜਾਵੇ।

ਇਸ ਤੋਂ ਪਹਿਲਾਂ 6 ਸਤੰਬਰ 2026 ਨੂੰ ਪਰਮੀਸ਼ ਵਰਮਾ ਨੇ ਪਤਨੀ ਗੀਤ ਗ੍ਰੇਵਾਲ ਤੋਂ ਤਲਾਕ ਦੀ ਪੁਸ਼ਟੀ ਕੀਤੀ ਸੀ। ਉਸਨੇ ਬੇਵਫਾਈ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਦੀ ਗੱਲ ਕਹੀ ਸੀ। ਉਸਨੇ ਆਪਣੇ ਸੁਨੇਹੇ ਵਿੱਚ ਕਿਸੇ ਔਰਤ ਦਾ ਜ਼ਿਕਰ ਕੀਤਾ ਸੀ ਪਰ ਉਸਦਾ ਨਾਮ ਨਹੀਂ ਦੱਸਿਆ ਸੀ।

Leave a Reply

Your email address will not be published. Required fields are marked *

View in English