ਜੰਮੂ-ਸ੍ਰੀਨਗਰ ਨੈਸ਼ਨਲ ਹਾਈਵੇ ’ਤੇ ਜ਼ਮੀਨ ਖਿਸਕਣ ਕਾਰਨ 4 ਦੀ ਮੌਤ

ਫੈਕਟ ਸਮਾਚਾਰ ਸੇਵਾ

ਰਾਮਬਨ , ਸਤੰਬਰ 12

ਜੰਮੂ-ਸ੍ਰੀਨਗਰ ਨੈਸ਼ਨਲ ਹਾਈਵੇ ’ਤੇ ਦਰਦਨਾਕ ਹਾਦਸਾ ਹੋ ਗਿਆ, ਜਿਸ ਦੀ ਲਪੇਟ ’ਚ ਆਉਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ। ਦਰਅਸਲ ਜੰਮੂ ਦੇ ਰਾਮਬਨ ਜ਼ਿਲ੍ਹੇ ’ਚ ਜੰਮੂ-ਕਸ਼ਮੀਰ ਨੈਸ਼ਨਲ ਹਾਈਵੇ ’ਤੇ ਜ਼ਮੀਨ ਖਿਸਕਣ ਕਰਕੇ ਹਾਦਸਾ ਵਾਪਰਿਆ।

ਇਕ ਟਰੱਕ ਇਸ ਦੀ ਲਪੇਟ ’ਚ ਆ ਗਿਆ ਤੇ ਡੂੰਘੀ ਖੱਡ ’ਚ ਜਾ ਡਿੱਗਿਆ। ਜਿਸ ਨਾਲ ਗੱਡੀ ’ਚ ਚਾਰ ਸਵਾਰ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਅਨੁਸਾਰ ਇਹ ਦਰਦਨਾਕ ਹਾਦਸਾ ਬਨਿਹਾਲ ਸ਼ਹਿਰ ਕੋਲ ਨੈਸ਼ਨਲ ਹਾਈਵੇ ਦੇ ਸ਼ੋਰਬੀਬੀ ਖੰਡ ’ਤੇ ਵਾਪਰਿਆ। ਸਥਾਨਕ ਲੋਕਾਂ ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਉਨ੍ਹਾਂ ਚਾਰ ਲੋਕਾਂ ਨੂੰ ਬਾਹਰ ਕੱਢਿਆ। ਜਾਣਕਾਰੀ ਅਨੁਸਾਰ ਟਰੱਕ ’ਚ 6 ਪਸ਼ੂਆਂ ਨੂੰ ਲੈ ਕੇ ਜਾ ਰਹੇ ਸਨ ਜੋ ਸਾਰੇ ਹਾਦਸੇ ਦਾ ਸ਼ਿਕਾਰ ਹੋ ਗਏ ਤੇ ਛੇ ਪਸ਼ੂਆਂ ਦੀ ਵੀ ਮੌਤ ਹੋ ਗਈ।

ਹਾਈਵੇ ’ਤੇ ਜ਼ਮੀਨ ਖਿਸਕਣ ਕਾਰਨ ਦੋਵੇਂ ਪਾਸਿਓਂ ਆਵਾਜਾਈ ਨੂੰ ਰੋਕ ਦਿੱਤਾ ਗਿਆ ਹੈ। ਰਾਮਬਨ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਿਲਹਾਲ ਘਟਨਾ ਦੇ ਸਥਾਨ ’ਤੇ ਰਾਹਤ-ਬਚਾਅ ਦਾ ਕੰਮ ਜਾਰੀ ਹੈ।

Leave a Reply

Your email address will not be published. Required fields are marked *

View in English