ਗੁਜਰਾਤ ਦੇ ਕੱਛ ‘ਚ ਲੱਗੇ ਭੂਚਾਲ ਦੇ ਝਟਕੇ

ਫੈਕਟ ਸਮਾਚਾਰ ਸੇਵਾ

ਅਹਿਮਦਾਬਾਦ , ਮਾਰਚ 8

ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ ਅੱਜ ਤੜਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 3.3 ਮਾਪੀ ਗਈ ਹੈ। ਇੰਸਟੀਚਿਊਟ ਆਫ ਸਿਸਮਲੋਜੀਕਲ ਰਿਸਰਚ (ISR) ਨੇ ਇਹ ਜਾਣਕਾਰੀ ਦਿੱਤੀ ਹੈ। ਗਾਂਧੀਨਗਰ ਸਥਿਤ ਆਈਐਸਆਰ ਦੇ ਅਨੁਸਾਰ ਭੂਚਾਲ ਦਾ ਕੇਂਦਰ ਕੱਛ ਜ਼ਿਲ੍ਹੇ ਦੇ ਭਚਾਊ ਸ਼ਹਿਰ ਤੋਂ ਲਗਭਗ 10 ਕਿਲੋਮੀਟਰ ਉੱਤਰ-ਪੂਰਬ (ਐਨਐਨਈ) ਵਿੱਚ ਸੀ। ਭੂਚਾਲ ਸਵੇਰੇ 3:42 ਵਜੇ ਦਰਜ ਕੀਤਾ ਗਿਆ। ਜ਼ਿਲ੍ਹਾ ਅਧਿਕਾਰੀਆਂ ਨੇ ਦੱਸਿਆ ਕਿ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ। ਪਿਛਲੀ ਵਾਰ ਇੱਥੇ 27 ਫਰਵਰੀ ਨੂੰ 3.8 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ ਸੀ।

Leave a Reply

Your email address will not be published. Required fields are marked *

View in English