ਕੈਪਟਨ ਦੇ ਸਲਾਹਕਾਰ ਭਰਤ ਇੰਦਰ ਚਾਹਲ ਖ਼ਿਲਾਫ਼ ਵਿਜੀਲੈਂਸ ਜਾਂਚ ਸ਼ੁਰੂ

ਫੈਕਟ ਸਮਾਚਾਰ ਸੇਵਾ

ਪਟਿਆਲਾ , ਦਸੰਬਰ 19

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੀ ਕੋਰ ਕਮੇਟੀ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤ ਇੰਦਰ ਸਿੰਘ ਚਾਹਲ ਦੇ ਖ਼ਿਲਾਫ਼ ਵਿਜੀਲੈਂਸ ਦੀ ਜਾਂਚ ਸ਼ੁਰੂ ਹੋ ਗਈ ਹੈ। ਸਰੋਤਾਂ ਤੋਂ ਵੱਧ ਆਮਦਨ ਦੀ ਸ਼ਿਕਾਇਤ ‘ਤੇ ਵਿਜੀਲੈਂਸ ਨੇ ਜਾਂਚ ਸ਼ੁਰੂ ਕੀਤੀ ਹੈ।

ਅੱਜ ਸਵੇਰੇ ਪਟਿਆਲਾ ਦੇ ਸਰਹਿੰਦ ਰੋਡ ਸਥਿਤ ਮੈਰਿਜ ਪੈਲੇਸ ਅਲਕਾਜ਼ਾਰ ਅਤੇ ਜੇਲ੍ਹ ਰੋਡ ‘ਤੇ ਸਥਿਤ ਮਾਲ ਗ੍ਰੈਂਡ ਰੀਗੇਲ ‘ਤੇ ਵਿਜੀਲੈਂਸ ਟੀਮ ਪੁੱਜੀ। ਅਲਕਾਜ਼ਾਰ ਤਾਲਾ ਲੱਗਾ ਹੋਣ ਕਰਕੇ ਟੀਮ ਖਾਲੀ ਹੱਥ ਮੁੜ ਗਈ। ਜਦੋਂ ਕਿ ਗ੍ਰੈਂਡ ਰੀਗੇਲ ‘ਚ ਹੋ ਜਾਂਚ ਕੀਤੀ ਜਾ ਰਹੀ ਹੈ। ਵਿਜੀਲੈਂਸ ਟੀਮ ਦੀ ਅਗਵਾਈ dsp ਸਤਪਾਲ ਸ਼ਰਮਾ ਕਰ ਰਹੇ ਹਨ। ਐਕਸੀਅਨ ਸੁਰੇਸ਼ ਕੁਮਾਰ ਦੀ ਅਗਵਾਈ ਚ ਟੈਕਨੀਕਲ ਟੀਮ ਵੀ ਮੋਹਾਲੀ ਤੋਂ ਪਟਿਆਲਾ ਪੁੱਜ ਗਈ ਹੈ।

Leave a Reply

Your email address will not be published. Required fields are marked *

View in English