ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਅਕਤੂਬਰ 18
ਇਸ ਸਾਲ ਸ਼ਰਦ ਪੂਰਨਿਮਾ 28 ਅਕਤੂਬਰ ਨੂੰ ਹੈ। ਜੋਤਸ਼ੀਆਂ ਅਨੁਸਾਰ ਸਾਲ ਦਾ ਆਖਰੀ ਚੰਦਰ ਗ੍ਰਹਿਣ ਸ਼ਰਦ ਪੂਰਨਿਮਾ ਤਿਥੀ ਨੂੰ ਲੱਗਣ ਵਾਲਾ ਹੈ। ਇਹ ਗ੍ਰਹਿਣ ਭਾਰਤ ‘ਚ ਦਿਖਾਈ ਦੇਵੇਗਾ। ਇਸ ਲਈ ਸੂਤਕ ਵੀ ਮੰਨਿਆ ਜਾਵੇਗਾ। ਚੰਦਰ ਗ੍ਰਹਿਣ ਦੌਰਾਨ ਰਾਹੂ ਦਾ ਪ੍ਰਭਾਵ ਵਧਦਾ ਹੈ। 2 ਰਾਸ਼ੀਆਂ ਦੇ ਲੋਕਾਂ ‘ਤੇ ਇਸ ਦਾ ਵਿਆਪਕ ਪ੍ਰਭਾਵ ਪਵੇਗਾ।
ਜੋਤਸ਼ੀਆਂ ਅਨੁਸਾਰ ਸ਼ਰਦ ਪੂਰਨਿਮਾ ਦੀ ਅੱਧੀ ਰਾਤ ਭਾਰਤੀ ਸਮੇਂ ਅਨੁਸਾਰ 1:06 ਵਜੇ ਸ਼ੁਰੂ ਹੋਵੇਗਾ ਤੇ 2:22 ਵਜੇ ਸਮਾਪਤ ਹੋਵੇਗਾ। ਇਸ ਦੇ ਨਾਲ ਹੀ ਪੂਰਨਿਮਾ ਤਿਥੀ ਰਾਤ 01:53 ਵਜੇ ਸਮਾਪਤ ਹੋਵੇਗੀ। ਚੰਦਰ ਗ੍ਰਹਿਣ ਦੀ ਮਿਆਦ 1 ਘੰਟਾ 16 ਮਿੰਟ ਹੈ।







