ਆਪਣੇ ਬੱਚਿਆਂ ਨੂੰ ਮਿਲਣ ਪਾਕਿਸਤਾਨ ਤੋਂ ਭਾਰਤ ਪਰਤੇਗੀ ਅੰਜੂ

ਫੈਕਟ ਸਮਾਚਾਰ ਸੇਵਾ

ਪਿਸ਼ਾਵਰ , ਅਕਤੂਬਰ 30

ਆਪਣੇ ਫੇਸਬੁੱਕ ਫਰੈਂਡ ਨਾਲ ਨਿਕਾਹ ਕਰਨ ਲਈ ਪਾਕਿਸਤਾਨ ਜਾਣ ਵਾਲੀ ਅੰਜੂ ਥਾਮਸ ਉਰਫ ਫ਼ਾਤਿਮਾ ਪਾਕਿਸਤਾਨੀ ਸਰਕਾਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਆਪਣੇ ਬੱਚਿਆਂ ਨੂੰ ਮਿਲਣ ਭਾਰਤ ਪਰਤੇਗੀ। ਉਸ ਦੇ ਪਾਕਿਸਤਾਨੀ ਪਤੀ ਨਸਰੁੱਲਾ ਨੇ ਦੱਸਿਆ ਕਿ ਉਹ ਆਪਣੇ ਦੋਵਾਂ ਬੱਚਿਆਂ ਨੂੰ ਮਿਲਣ ਤੋਂ ਬਾਅਦ ਪਾਕਿ ਵਾਪਸ ਪਰਤ ਆਵੇਗੀ।

ਇਸਲਾਮ ਕਬੂਲ ਕਰ ਕੇ ਨਸਰੁੱਲਾ ਨਾਲ ਨਿਕਾਹ ਕਰਨ ਤੋਂ ਬਾਅਦ ਬੀਤੇ ਅਗਸਤ ਮਹੀਨੇ ’ਚ ਪਾਕਿਸਤਾਨ ਨੇ ਅੰਜੂ ਦਾ ਵੀਜ਼ਾ ਇਕ ਸਾਲ ਲਈ ਵਧਾ ਦਿੱਤਾ ਸੀ। ਅੰਜੂ ਦੇ ਪਾਕਿਸਤਾਨੀ ਪਤੀ ਦਾ ਕਹਿਣਾ ਹੈ ਕਿ ਉਹ ਇਸਲਾਮਾਬਾਦ ਦੇ ਅੰਦਰੂਨੀ ਮੰਤਰਾਲੇ ਤੋਂ ਐੱਨਓਸੀ ਮਿਲਣ ਦੀ ਉਡੀਕ ਕਰ ਰਹੇ ਹਨ। ਐੱਨਓਸੀ ਮਿਲਣ ਦੀ ਪ੍ਰਕਿਰਿਆ ਥੋੜ੍ਹੀ ਲੰਬੀ ਹੈ ਤੇ ਇਸ ’ਚ ਸਮਾਂ ਲੱਗਦਾ ਹੈ। ਵਾਹਗਾ ਸਰਹੱਦ ਦੇ ਪਾਰ ਆਉਣ-ਜਾਣ ਲਈ ਜਿਉਂ ਹੀ ਦਸਤਾਵੇਜ਼ ਬਣ ਕੇ ਤਿਆਰ ਹੋ ਜਾਣਗੇ, ਅੰਜੂ ਭਾਰਤ ਜਾਵੇਗੀ। ਉਹ ਉੱਥੇ ਆਪਣੇ ਬੱਚਿਆਂ ਨੂੰ ਮਿਲਣ ਤੋਂ ਬਾਅਦ ਪਾਕਿਸਤਾਨ ਪਰਤ ਆਵੇਗੀ।

Leave a Reply

Your email address will not be published. Required fields are marked *

View in English