ਅੱਜ ਤੋਂ 71 ਰੁਪਏ ਮਹਿੰਗਾ ਹੋਇਆ ਸਿਲੰਡਰ, ਦੇਖੋ ਨਵੀਂ ਰੇਟ ਲਿਸਟ

ਫੈਕਟ ਸਮਾਚਾਰ ਸੇਵਾ

ਦਿੱਲੀ , ਅਕਤੂਬਰ 1

ਅਕਤੂਬਰ ਦੀ ਸ਼ੁਰੂਆਤ ਵਿੱਚ ਵਪਾਰਕ (ਕਮਰਸ਼ੀਅਲ) ਐੱਲ.ਪੀ.ਜੀ. ਸਿਲੰਡਰ ਦੀ ਕੀਮਤ ਵਿੱਚ ਵਾਧਾ ਹੋਇਆ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (IOCL) ਵੱਲੋਂ ਜਾਰੀ ਕੀਤੀ ਗਈ ਨਵੀਂ ਦਰ ਮੁਤਾਬਕ 19 ਕਿਲੋ ਦਾ ਵਪਾਰਕ ਐੱਲ.ਪੀ.ਜੀ. ਸਿਲੰਡਰ ਹੁਣ 3115 ਰੁਪਏ ਵਿੱਚ ਮਿਲੇਗਾ। ਇਸ ਦੀ ਕੀਮਤ ਵਿੱਚ 71 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਹ ਨਵੀਂ ਦਰ 1 ਅਕਤੂਬਰ 2026 ਤੋਂ ਲਾਗੂ ਹੋ ਗਈ ਹੈ।

ਉੱਥੇ ਹੀ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। 14.2 ਕਿਲੋ ਦਾ ਘਰੇਲੂ ਸਿਲੰਡਰ 1040 ਰੁਪਏ ਵਿੱਚ ਹੀ ਮਿਲੇਗਾ। ਇਸ ਨਾਲ ਘਰੇਲੂ ਖਪਤਕਾਰਾਂ ਨੂੰ ਫਿਲਹਾਲ ਰਾਹਤ ਮਿਲੀ ਹੈ।

ਇਸ ਤੋਂ ਇਲਾਵਾ 19 ਕਿਲੋ ਨੈਨੋ ਕੱਟ ਦੀ ਕੀਮਤ 3287.50 ਰੁਪਏ, 19 ਕਿਲੋ ਐਕਸਟ੍ਰਾਟੇਜ 3137.50 ਰੁਪਏ ਅਤੇ 47.5 ਕਿਲੋ ਐਕਸਟ੍ਰਾਟੇਜ 7837.50 ਰੁਪਏ ਤੈਅ ਕੀਤੀ ਗਈ ਹੈ। 10 ਕਿਲੋ FTL ਐਕਸਟ੍ਰਾਲਾਈਟ ਦੇ ਨਵੇਂ ਕੁਨੈਕਸ਼ਨ ਦੀ ਕੀਮਤ 4942.50 ਰੁਪਏ ਅਤੇ ਰਿਫਿਲ ਦੀ ਕੀਮਤ 1756.50 ਰੁਪਏ ਹੋਵੇਗੀ।

Leave a Reply

Your email address will not be published. Required fields are marked *

View in English