ਅੰਬਾਲਾ ‘ਚ ਕੈਂਟਰ ਨੇ ਲੁਧਿਆਣਾ ਦੇ ਦੋ ਕਾਵੜੀਆਂ ਨੂੰ ਮਾਰੀ ਟੱਕਰ, ਇੱਕ ਦੀ ਮੌਤ

ਫੈਕਟ ਸਮਾਚਾਰ ਸੇਵਾ

ਅੰਬਾਲਾ , ਜੁਲਾਈ 14

ਅੰਬਾਲਾ ਵਿੱਚ ਹਰਿਦੁਆਰ ਤੋਂ ਪੈਦਲ ਗੰਗਾਜਲ ਲੈ ਕੇ ਜਾ ਰਹੇ ਦੋ ਕਾਵੜੀਆਂ ਨੂੰ ਦਿੱਲੀ-ਚੰਡੀਗੜ੍ਹ ਦੇ ਜੰਡਲੀ ਪੁਲ ਨੇੜੇ ਇੱਕ ਤੇਜ਼ ਰਫ਼ਤਾਰ ਕੈਂਟਰ ਨੇ ਟੱਕਰ ਮਾਰ ਦਿੱਤੀ। ਇਹ ਹਾਦਸਾ ਅੱਜ ਤੜਕੇ 3 ਵਜੇ ਹੋਇਆ। ਯਾਤਰੀਆਂ ਨੇ ਗੰਭੀਰ ਜ਼ਖਮੀਆਂ ਨੂੰ ਅੰਬਾਲਾ ਸਿਟੀ ਟਰਾਮਾ ਸੈਂਟਰ ਪਹੁੰਚਾਇਆ।

ਡਾਕਟਰ ਨੇ ਮੁੱਢਲੇ ਇਲਾਜ ਤੋਂ ਬਾਅਦ ਵੀ ਹਾਲਤ ‘ਚ ਸੁਧਾਰ ਨਾ ਆਉਣ ‘ਤੇ ਦੋਵਾਂ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ, ਜਿੱਥੇ ਸੰਦੀਪ ਵਾਸੀ ਮੁੱਲਾਪੁਰ, ਲੁਧਿਆਣਾ ਦੀ ਮੌਤ ਹੋ ਗਈ, ਜਦਕਿ ਸੁਰੇਸ਼ ਇਲਾਜ ਅਧੀਨ ਹੈ। ਇਸ ਦੀ ਸੂਚਨਾ ਮਿਲਦਿਆਂ ਹੀ ਪਡਾਵ ਪੁਲੀਸ ਨੇ ਕੈਂਟਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਮੌਕੇ ‘ਤੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਅਤੇ ਪ੍ਰਭਾਵਿਤ ਆਵਾਜਾਈ ਨੂੰ ਵੀ ਠੀਕ ਕੀਤਾ ਗਿਆ। ਪੜਾਵ ਥਾਣਾ ਇੰਚਾਰਜ ਸਤੀਸ਼ ਕੁਮਾਰ ਨੇ ਦੱਸਿਆ ਕਿ ਹਾਦਸੇ ‘ਚ ਸੰਦੀਪ ਦੀ ਮੌਤ ਹੋ ਗਈ ਜਦਕਿ ਸੁਰੇਸ਼ ਜ਼ਖਮੀ ਹੋ ਗਿਆ। ਜਾਂਚ ਅਧਿਕਾਰੀ ਪੀਜੀਆਈ ਲਈ ਰਵਾਨਾ ਹੋ ਗਏ ਹਨ ਅਤੇ ਜ਼ਖਮੀਆਂ ਦੇ ਬਿਆਨ ਦਰਜ ਕਰਕੇ ਮਾਮਲਾ ਦਰਜ ਕੀਤਾ ਜਾਵੇਗਾ।

Leave a Reply

Your email address will not be published. Required fields are marked *

View in English