NCERT ਦੀਆਂ ਪੁਸਤਕਾਂ ‘ਚ ਹੁਣ ‘ਇੰਡੀਆ’ ਦੀ ਥਾਂ ਲਿਖਿਆ ਜਾਵੇਗਾ ‘ਭਾਰਤ’

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ, ਅਕਤੂਬਰ 25

ਨੈਸ਼ਨਲ ਕਾਉਂਸਿਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਪੈਨਲ ਵਲੋਂ ਸਾਰੀਆਂ ਐਨ.ਸੀ.ਈ.ਆਰ.ਟੀ. ਦੀਆਂ ਪਾਠ ਪੁਸਤਕਾਂ ਵਿਚ ‘ਇੰਡੀਆ’ ਨੂੰ ‘ਭਾਰਤ’ ਨਾਲ ਬਦਲਣ ਦੇ ਪ੍ਰਸਤਾਵ ਨੂੰ ਇਸ ਦੇ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਪ੍ਰਵਾਨਗੀ ਦੇ ਦਿੱਤੀ ਗਈ ਹੈ।

ਐਨ.ਸੀ.ਈ.ਆਰ.ਟੀ.ਦੀਆਂ ਅਗਲੀਆਂ ਕਿਤਾਬਾਂ ਦੇ ਸੈੱਟ ਵਿਚ ਇਹ ਨਾਮ ਬਦਲ ਦਿੱਤੇ ਜਾਣਗੇ। ਹਾਲਾਂਕਿ ਇਹ ਪ੍ਰਸਤਾਵ ਕਈ ਮਹੀਨੇ ਪਹਿਲਾਂ ਰੱਖਿਆ ਗਿਆ ਸੀ, ਪਰ ਹੁਣ ਇਸ ਨੂੰ ਰਸਮੀ ਸਮਰਥਨ ਮਿਲ ਗਿਆ ਹੈ। ਇਸ ਤੋਂ ਇਲਾਵਾ ਕਮੇਟੀ ਨੇ ਪਾਠ ਪੁਸਤਕਾਂ ਵਿਚ ਹਿੰਦੂ ਜਿੱਤਾਂ ’ਤੇ ਜ਼ੋਰ ਦੇਣ ਦਾ ਸੁਝਾਅ ਵੀ ਦਿੱਤਾ ਹੈ।

Leave a Reply

Your email address will not be published. Required fields are marked *

View in English