ਪਰਮੀਸ਼ ਵਰਮਾ ਨੇ ਲਾਈਵ ਕੰਸਰਟ ਦੌਰਾਨ ਪ੍ਰੇਮਿਕਾ ਹਰਮਨ ਬਰਾੜ ਨੂੰ ਸਟੇਜ ‘ਤੇ ਬੁਲਾਇਆ; ਗਲ ਲਾ ਕੇ ਦੱਸਿਆ ‘ਖ਼ਾਸ ਮਹਿਮਾਨ’

ਚੰਡੀਗੜ੍ਹ, 15 ਅਕਤੂਬਰ, 2026: ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਅਤੇ ਮਾਡਲ-ਅਦਾਕਾਰਾ ਹਰਮਨ ਬਰਾੜ ਆਪਣੇ ਰਿਸ਼ਤੇ ਨੂੰ ਲੈ ਕੇ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਹਾਲ ਹੀ ਵਿੱਚ ਰਿਸ਼ੀਕੇਸ਼ ਵਿੱਚ ਹੋਏ ਇੱਕ ਲਾਈਵ ਸੰਗੀਤ ਸਮਾਰੋਹ ਦੌਰਾਨ ਪਰਮੀਸ਼ ਵਰਮਾ ਨੇ ਪਹਿਲੀ ਵਾਰ ਖੁੱל੍ਹੇਆਮ ਹਰਮਨ ਬਰਾੜ ਨੂੰ ਸਟੇਜ ‘ਤੇ ਸੱਦਾ ਦਿੱਤਾ ਅਤੇ ਸਾਰਿਆਂ ਦੇ ਸਾਹਮਣੇ ਜੱਫੀ ਪਾ ਕੇ ਉਨ੍ਹਾਂ ਨੂੰ ਸ਼ੋਅ ਦਾ ‘ਖ਼ਾਸ ਮਹਿਮਾਨ’ ਕਰਾਰ ਦਿੱਤਾ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਰਿਸ਼ੀਕੇਸ਼ ਵਿੱਚ ਆਯੋਜਿਤ ‘ਪਾਈਰੇਕਸੀਆ 6.0 ਪ੍ਰੋ ਨਾਈਟ’ ਦੌਰਾਨ ਪ੍ਰਦਰਸ਼ਨ ਕਰਦਿਆਂ ਪਰਮੀਸ਼ ਨੇ ਅਚਾਨਕ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਇੱਕ ਖ਼ਾਸ ਮਹਿਮਾਨ ਆਉਣ ਵਾਲਾ ਹੈ ਅਤੇ ਉਹ ਹਰਮਨ ਨੂੰ ਸਟੇਜ ‘ਤੇ ਲੈ ਆਏ। ਇਸ ਹਾਵ-ਭਾਵ ਨੂੰ ਦੇਖ ਕੇ ਉੱਥੇ ਮੌਜੂਦ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।

ਜ਼ਿਕਰਯੋਗ ਹੈ ਕਿ ਕੁਝ ਹਫ਼ਤੇ ਪਹਿਲਾਂ ਹੀ ਪਰਮੀਸ਼ ਵਰਮਾ ਨੇ ਆਪਣੀ ਪਤਨੀ ਗੀਤ ਗਰੇਵਾਲ ਤੋਂ ਵੱਖ ਹੋਣ ਦਾ ਐਲਾਨ ਕੀਤਾ ਸੀ, ਜਿਨ੍ਹਾਂ ਦਾ ਵਿਆਹ ਅਕਤੂਬਰ 2021 ਵਿੱਚ ਕੈਨੇਡਾ ਵਿੱਚ ਹੋਇਆ ਸੀ। ਇਸ ਤੋਂ ਪਹਿਲਾਂ 31 ਅਗਸਤ ਨੂੰ ਹਰਮਨ ਦੇ ਜਨਮਦਿਨ ‘ਤੇ ਪਰਮੀਸ਼ ਵੱਲੋਂ ਸਾਂਝੀ ਕੀਤੀ ਗਈ ਪੋਸਟ ਵਿੱਚ ਉਨ੍ਹਾਂ ਨੂੰ ‘ਮਾਈ ਲਵ’ ਕਹਿਣ ਤੋਂ ਬਾਅਦ ਦੋਵਾਂ ਦੇ ਰਿਸ਼ਤੇ ਬਾਰੇ ਚਰਚਾਵਾਂ ਤੇਜ਼ ਹੋ ਗਈਆਂ ਸਨ। ਸੋਸ਼ਲ ਮੀਡੀਆ ‘ਤੇ ਹੋ ਰਹੀ ਟ੍ਰੋਲਿੰਗ ਅਤੇ ਆਲੋਚਨਾ ਦੇ ਵਿਚਕਾਰ ਹਰਮਨ ਬਰਾੜ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਪਰਮੀਸ਼ ਦੇ ਆਪਣੀ ਪਤਨੀ ਤੋਂ ਕਾਨੂੰਨੀ ਤੌਰ ‘ਤੇ ਵੱਖ ਹੋਣ ਤੋਂ ਬਾਅਦ ਹੀ ਉਨ੍ਹਾਂ ਦੇ ਜੀਵਨ ਵਿੱਚ ਆਏ ਹਨ।

Leave a Reply

Your email address will not be published. Required fields are marked *

View in English