ਨਵੀਂ ਦਿੱਲੀ, 9 ਅਕਤੂਬਰ, 2026: ਅੱਜ ਦਾ ਦਿਨ ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕਾਂ ਲਈ ਕਿਸੇ ਵੱਡੇ ਤਿਉਹਾਰ ਤੋਂ ਘੱਟ ਨਹੀਂ ਹੈ। ਸ਼ੁੱਕਰਵਾਰ 9 ਅਕਤੂਬਰ ਨੂੰ ਕੁੱਲ 12 ਅੰਤਰਰਾਸ਼ਟਰੀ ਮੈਚ ਉਲੀਕੇ ਗਏ ਹਨ, ਜਿਸ ਵਿੱਚ 10 ਵਾਈਟ-ਬਾਲ (ਓ.ਡੀ.ਆਈ. ਅਤੇ ਟੀ-20) ਮੈਚ ਅਤੇ 2 ਟੈਸਟ ਮੈਚ ਸ਼ਾਮਲ ਹਨ। ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਵੀ ਅੱਜ ਵੱਖ-ਵੱਖ ਮੈਦਾਨਾਂ ‘ਤੇ ਆਪਣੇ ਟੀ-20 ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਉਤਰਨਗੀਆਂ।
ਭਾਰਤ ਦਾ ਸਾਹਮਣਾ ਸ਼ਾਮ 7:00 ਵਜੇ ਵੈਸਟਇੰਡੀਜ਼ ਨਾਲ ਹੋਵੇਗਾ, ਜਦੋਂ ਕਿ ਪਾਕਿਸਤਾਨ ਦੀ ਟੀਮ ਸ਼ਾਮ 6:30 ਵਜੇ ਸ਼੍ਰੀਲੰਕਾ ਨਾਲ ਭਿੜੇਗੀ। ਇਸ ਤੋਂ ਇਲਾਵਾ ਆਸਟ੍ਰੇਲੀਆ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਟੈਸਟ ਮੈਚ ਦੇ ਨਾਲ-ਨਾਲ ਅਫ਼ਗਾਨਿਸਤਾਨ ਅਤੇ ਬੰਗਲਾਦੇਸ਼ ਵਿਚਕਾਰ ਟੈਸਟ ਮੈਚ ਵੀ ਅੱਜ ਤੋਂ ਹੀ ਸ਼ੁਰੂ ਹੋ ਰਿਹਾ ਹੈ।
ਮੁੱਖ ਅੰਤਰਰਾਸ਼ਟਰੀ ਮੈਚਾਂ ਦਾ ਸਮਾਂ (IST):
- ਅਫ਼ਗਾਨਿਸਤਾਨ ਬਨਾਮ ਬੰਗਲਾਦੇਸ਼ (ਟੈਸਟ ਮੈਚ): ਸਵੇਰੇ 11:30 ਵਜੇ ਤੋਂ
- ਦੱਖਣੀ ਅਫ਼ਰੀਕਾ ਬਨਾਮ ਆਸਟ੍ਰੇਲੀਆ (ਟੈਸਟ ਮੈਚ): ਦੁਪਹਿਰ 1:00 ਵਜੇ ਤੋਂ
- ਪਾਕਿਸਤਾਨ ਬਨਾਮ ਸ਼੍ਰੀਲੰਕਾ (ਟੀ-20ਆਈ): ਸ਼ਾਮ 6:30 ਵਜੇ ਤੋਂ
- ਭਾਰਤ ਬਨਾਮ ਵੈਸਟਇੰਡੀਜ਼ (ਟੀ-20ਆਈ): ਸ਼ਾਮ 7:00 ਵਜੇ ਤੋਂ
ਇਨ੍ਹਾਂ ਵੱਡੀਆਂ ਟੀਮਾਂ ਦੇ ਮੈਚਾਂ ਤੋਂ ਇਲਾਵਾ ਟੀ-20 ਵਿਸ਼ਵ ਕੱਪ ਏਸ਼ੀਆ ਉਪ-ਖੇਤਰੀ ਕੁਆਲੀਫਾਇਰ ਅਤੇ ਆਈ.ਸੀ.ਸੀ. ਕ੍ਰਿਕਟ ਵਿਸ਼ਵ ਕੱਪ ਲੀਗ 2 ਦੇ ਅਧੀਨ ਚੀਨ, ਹਾਂਗਕਾਂਗ, ਮਲੇਸ਼ੀਆ, ਸਾਊਦੀ ਅਰਬ, ਓਮਾਨ, ਕੈਨੇਡਾ, ਸਿੰਗਾਪੁਰ ਅਤੇ ਮਾਲਦੀਵ ਵਰਗੀਆਂ ਟੀਮਾਂ ਵੀ ਮੈਦਾਨ ‘ਚ ਹਨ। ਮਹਿਲਾ ਕ੍ਰਿਕਟ ਵਿੱਚ ਆਸਟ੍ਰੇਲੀਆ ਅਤੇ ਬੰਗਲਾਦੇਸ਼ ਵਿਚਕਾਰ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਵੀ ਅੱਜ ਹੀ ਖੇਡਿਆ ਜਾ ਰਿਹਾ ਹੈ।







