ਫੈਕਟ ਸਮਾਚਾਰ ਸੇਵਾ
ਅੰਮ੍ਰਿਤਸਰ , ਸਤੰਬਰ 23
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ਵਿੱਚ ਉਹਨਾਂ ਲਿਖਿਆ ਹੈ ਕਿ ਮੈਂ ਭਗਵੰਤ ਮਾਨ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕਰਦਾ ਹਾਂ ਕਿ ਅਮਰਜੀਤ ਸਿੰਘ ਚਾਵਲਾ ‘ਤੇ ਰੇਪ ਕੇਸ ਦਰਜ ਕਰਵਾਉਣ ਵਾਲੀ ਤੇ ਅਕਾਲੀ ਆਗੂਆਂ ‘ਤੇ ਹੋਰ ਇਲਜ਼ਾਮ ਲਾਉਣ ਵਾਲੀ ਬਹਿਰੀਨ ਵਾਲੀ ਬੀਬੀ ਨੂੰ ਪੁਲਿਸ ਸੁਰੱਖਿਆ ਤੁਰੰਤ ਮੁਹੱਈਆ ਕਰਵਾਈ ਜਾਵੇ।
ਉਨ੍ਹਾਂ ਕਿਹਾ ਕਿ ‘ਮੈਨੂੰ ਖਦਸ਼ਾ ਹੈ ਕਿ ਭਗਵੰਤ ਮਾਨ ਸਰਕਾਰ ਜਾਂ ਉਹ ਸਿਆਸੀ ਲੋਕ ਜੋ ਅਕਾਲੀ ਵਿਰੋਧੀ ਹਨ ਉਹ ਇਸ ਬਹਿਰੀਨ ਵਾਲੀ ਬੀਬੀ ਦਾ ਜਾਨੀ ਨੁਕਸਾਨ (ਕਤਲ) ਤੱਕ ਵੀ ਕਰਵਾ ਸਕਦੇ ਹਨ। ਮੈਨੂੰ ਖਦਸ਼ਾ ਹੈ ਕਿ ਅਕਾਲੀ ਆਗੂਆਂ ਨੂੰ ਉਲਝਾਉਣ ਤੇ ਸਿਆਸੀ ਨੁਕਸਾਨ ਪਹੁੰਚਾਉਣ ਲਈ ਬਹਿਰੀਨ ਵਾਲੀ ਬੀਬੀ ਦਾ ਕਤਲ ਕਰਕੇ ਦੋਸ਼ ਅਕਾਲੀ ਦਲ ਤੇ ਇਸਦੇ ਆਗੂਆਂ ‘ਤੇ ਮੜੇ ਜਾ ਸਕਦੇ ਹਨ’।
ਅਮਰਜੀਤ ਸਿੰਘ ਚਾਵਲਾ ‘ਤੇ ਦਰਜ ਰੇਪ ਕੇਸ ਕਾਨੂੰਨੀ,ਸਮਾਜਿਕ,ਧਾਰਮਿਕ ਤੇ ਸਿਆਸੀ ਤੌਰ ‘ਤ ਬਹੁਤ ਗੰਭੀਰ ਮਸਲਾ ਹੈ। ਇਸ ਕੇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਭਗਵੰਤ ਮਾਨ ਦੇ ਅਧੀਨ ਚੱਲਣ ਵਾਲੀ ਤੇ ਉਸਦੇ ਜਾਇਜ ਨਜਾਇਜ ਹੁਕਮ ਨੂੰ ਇਲਾਹੀ ਹੁਕਮ ਮੰਨਣ ਵਾਲੀ ਪੁਲਿਸ ਤੋਂ ਇਸ ਕੇਸ ਦੀ ਜਾਂਚ ਨਿਰਪੱਖ ਕਰਨ ਦੀ ਆਸ ਕੋਈ ਵੀ ਨਹੀਂ ਕਰ ਸਕਦਾ। ਚੰਗਾ ਹੋਵੇ ਜੇ ਇਸ ਗੰਭੀਰ ਕੇਸ ਦੀ ਜਾਂਚ CBI ਜਾਂ ਹਾਈਕੋਰਟ ਦੇ ਰਿਟਾਇਰਡ ਜਾਂ ਮੌਜੂਦਾ ਜੱਜ ਤੋਂ ਕਰਵਾਈ ਜਾਵੇ।







