ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ, ਸਤੰਬਰ 21
ਭਾਈ ਅਮਰਜੀਤ ਸਿੰਘ ਚਾਵਲਾ ਪੰਥ ’ਚੋਂ ਛੇਕੇ ਜਾਣ ਤੋਂ ਬਾਅਦ ਜਥੇਦਾਰ ਵਲੋਂ ਉਨ੍ਹਾਂ ਖਿਲਾਫ਼ ਲਏ ਗਏ ਫੈਸਲੇ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਇਕ ਵੀਡੀਓ ਜਾਰੀ ਕਰਕੇ ਕਿਹਾ ਕਿ ਜਥੇਦਾਰ ਨੂੰ ਇਕ ਤਰਫ਼ਾ ਫੈਸਲਾ ਨਹੀਂ ਕਰਨਾ ਚਾਹੀਦਾ ਸੀ। ਕੋਈ ਵੀ ਅਜਿਹਾ ਫੈਸਲਾ ਲੈਣ ਤੋਂ ਪਹਿਲਾਂ ਮੇਰਾ ਪੱਖ ਜ਼ਰੂਰ ਸੁਣਨਾ ਚਾਹੀਦਾ ਸੀ। ਮੇਰੇ ਵਲੋਂ 35 ਸਾਲ ਪੰਥ ਦੀ ਕੀਤੀ ਗਈ ਸੇਵਾ ਨੂੰ ਦਰਕਿਨਾਰ ਕਰ ਦਿੱਤਾ ਗਿਆ।
ਉਨ੍ਹਾਂ ਅੱਗੇ ਕਿਹਾ ਕਿ ਮੈਂ ਸੁੱਚਾ ਸਿੰਘ ਲੰਗਾਹ ਨਹੀਂ, ਉਸ ਦੀ ਵੀਡੀਓ ਆਉਣ ਦੇ ਬਾਵਜੂਦ ਵੀ ਸ੍ਰੀ ਅਕਾਲ ਤਖਤ ਸਾਹਿਬ ’ਤੇ ਇਕ ਕਮੇਟੀ ਬਣਾ ਕੇ ਫੈਸਲਾ ਲਿਆ ਗਿਆ ਸੀ ਪਰੰਤੂ ਮੇਰੇ ਮਾਮਲੇ ਦੇ ਵਿਚ ਕੁਝ ਵੀ ਨਹੀਂ ਹੈ ਫਿਰ ਵੀ ਕੁਝ ਸਿਆਸੀ ਲੋਕਾਂ ਦੇ ਕਹਿਣ ’ਤੇ ਮੇਰੇ ਖਿਲਾਫ਼ ਕਾਹਲੀ ਵਿਚ ਫ਼ੈਸਲਾ ਲਿਆ ਗਿਆ। ਉਨ੍ਹਾਂ ਕਿਹਾ ਕਿ ਜਲਦ ਹੋਰ ਵੀਡੀਓ ਜਾਰੀ ਕਰਕੇ ਉਨ੍ਹਾਂ ਲੋਕਾਂ ਦੇ ਬਾਰੇ ਵੀ ਦੱਸਾਂਗਾ, ਜਿਨ੍ਹਾਂ ਲੋਕਾਂ ਨੇ ਬਹਿਰੀਨ ਵਾਲੀ ਬੀਬੀ ਨੂੰ ਇੱਥੇ ਲਿਆਂਦਾ ਅਤੇ ਉਸ ਦੇ ਪਿੱਛੇ ਦੀ ਕੀ ਕਹਾਣੀ ਹੈ, ਸਾਰੀ ਸੱਚਾਈ ਸਾਰਿਆਂ ਦੇ ਸਾਹਮਣੇ ਰੱਖਾਂਗਾ।







