ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ, ਸਤੰਬਰ 17
ਭਾਰਤ ਅਤੇ ਅਫ਼ਗਾਨਿਸਤਾਨ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤੀਸਰਾ ਤੇ ਆਖ਼ਰੀ ਟੀ-20 ਮੈਚ ਅੱਜ ਖੇਡਿਆ ਜਾਵੇਗਾ। ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿਖੇ ਇਹ ਮੈਚ ਰਾਤ 7.30 ਵਜੇ ਸ਼ੁਰੂ ਹੋਵੇਗਾ। ਤਿੰਨ ਮੈਚਾਂ ਦੀ ਲੜੀ ਦੇ ਪਹਿਲੇ 2 ਮੈਚ ਜਿੱਤ ਕੇ ਭਾਰਤ ਪਹਿਲਾਂ ਹੀ ਲੜੀ ਉੱਪਰ ਕਬਜ਼ਾ ਕਰ ਚੁੱਕਾ ਹੈ ਤੇ ਅੱਜ ਦਾ ਮੈਚ ਜਿੱਤ ਕੇ ਭਾਰਤੀ ਟੀਮ ਦੀਆਂ ਨਜ਼ਰਾਂ ਅਫ਼ਗਾਨਿਸਤਾਨ ਦਾ ਸੁਪੜਾ ਸਾਫ਼ ਕਰਨ ‘ਤੇ ਹੋਣਗੌਆਂ।







