ਪਾਕਿਸਤਾਨੀ ਅਦਾਕਾਰਾ Mahira Khan ਨੇ ਪ੍ਰੈਗਨੈਂਸੀ ਦਾ ਕੀਤਾ ਐਲਾਨ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਸਤੰਬਰ 13

ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨਾਲ ਫਿਲਮ ‘ਰਈਸ’ ‘ਚ ਨਜ਼ਰ ਆਉਣ ਵਾਲੀ ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ ਨੂੰ ਭਲਾ ਕੌਣ ਭੁੱਲ ਸਕਦਾ ਹੈ। ਪਾਕਿਸਤਾਨੀ ਫਿਲਮ ਇੰਡਸਟਰੀ ਦੀ ਸੁਪਰਸਟਾਰ ਦੇ ਤੌਰ ‘ਤੇ ਮਾਹਿਰਾ ਨੂੰ ਜਾਣਿਆ ਜਾਂਦਾ ਹੈ। ਇਸ ਵੇਲੇ ਉਹ ਆਪਣੀ ਪੇਸ਼ੇਵਰ ਜ਼ਿੰਦਗੀ ਨਾਲੋਂ ਜ਼ਿਆਦਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ਵਿੱਚ ਹੈ।

ਹਾਲ ਹੀ ਵਿੱਚ ਮਾਹਿਰਾ ਖਾਨ ਨੇ ਸੋਸ਼ਲ ਮੀਡੀਆ ‘ਤੇ ਆਪਣੀ ਦੂਜੀ ਪ੍ਰੈਗਨੈਂਸੀ ਦਾ ਖੁਲਾਸਾ ਕੀਤਾ ਹੈ। ਆਪਣੇ ਦੂਜੇ ਪਤੀ ਸਲੀਮ ਕਰੀਮ ਨਾਲ ਵਿਆਹ ਦੇ ਤਿੰਨ ਸਾਲ ਬਾਅਦ ਮਾਹਿਰਾ ਨੇ ਗਰਭਵਤੀ ਹੋਣ ਦੀ ਖੁਸ਼ਖਬਰੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ।

ਅੱਜ ਦੇ ਦੌਰ ’ਚ ਅਦਾਕਾਰਾਵਾਂ ਦੀ ਪ੍ਰੈਗਨੈਂਸੀ ਦਾ ਐਲਾਨ ਸੋਸ਼ਲ ਮੀਡੀਆ ਰਾਹੀਂ ਕੀਤਾ ਜਾਂਦਾ ਹੈ, ਜਦੋਂ ਉਹ ਆਪਣੇ ਬੇਬੀ ਬੰਪ ਦੀ ਤਸਵੀਰ ਸਾਂਝੀ ਕਰਦੀਆਂ ਹਨ। ਹਾਲ ਹੀ ਵਿੱਚ ਬੀ-ਟਾਊਨ ਲੇਡੀ ਸੁਪਰਸਟਾਰ ਦੀਪਿਕਾ ਪਾਦੁਕੋਣ ਨੇ ਧੀ ਦੁਆ ਸਿੰਘ ਦੇ ਦੂਜੇ ਜਨਮਦਿਨ ‘ਤੇ ਆਪਣੀ ਦੂਜੀ ਪ੍ਰੈਗਨੈਂਸੀ ਦਾ ਅਪਡੇਟ ਦਿੰਦੇ ਹੋਏ ਬੇਬੀ ਬੰਪ ਦੀ ਤਸਵੀਰ ਸਾਂਝੀ ਕੀਤੀ ਸੀ।

ਹੁਣ ਇਸ ਮਾਮਲੇ ‘ਚ ਪਾਕਿਸਤਾਨੀ ਹਸੀਨਾ ਮਾਹਿਰਾ ਖਾਨ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਮਾਹਿਰਾ ਨੇ ਸੋਸ਼ਲ ਮੀਡੀਆ ‘ਤੇ ਇੱਕ ਫੋਟੋ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਪਰਦੇ ਦੇ ਪਿੱਛੇ ਦਿਖਾਈ ਦੇ ਰਹੀ ਹੈ ਅਤੇ ਉਸ ਵਿੱਚੋਂ ਉਸਦਾ ਬੇਬੀ ਬੰਪ ਸਾਫ਼ ਨਜ਼ਰ ਆ ਰਿਹਾ ਹੈ। ਇਸਦੇ ਨਾਲ ਹੀ ਮਾਹਿਰਾ ਖਾਨ ਨੇ ਆਪਣੀ ਦੂਜੀ ਪ੍ਰੈਗਨੈਂਸੀ ਦਾ ਅਧਿਕਾਰਤ ਐਲਾਨ ਵੀ ਕੀਤਾ ਹੈ।

ਦੱਸ ਦੇਈਏ ਕਿ ਪਾਕਿਸਤਾਨੀ ਕਾਰੋਬਾਰੀ ਸਲੀਮ ਕਰੀਮ ਨਾਲ ਦੂਜੇ ਵਿਆਹ ਤੋਂ ਬਾਅਦ ਮਾਹਿਰਾ ਆਪਣੇ ਪਹਿਲੇ ਬੱਚੇ ਦੀ ਮਾਂ ਬਣਨ ਜਾ ਰਹੀ ਹੈ। ਸਾਲ 2023 ’ਚ ਮਾਹਿਰਾ ਨੇ ਸਲੀਮ ਨਾਲ ਨਿਕਾਹ ਕੀਤਾ ਸੀ ਅਤੇ ਤਦ ਤੋਂ ਲੈ ਕੇ ਹੁਣ ਤੱਕ ਇਹ ਜੋੜਾ ਖੁਸ਼ਹਾਲ ਜ਼ਿੰਦਗੀ ਜੀ ਰਿਹਾ ਹੈ। ਹੁਣ ਇਸ ਪਰਿਵਾਰ ਵਿੱਚ ਇੱਕ ਨਵੇਂ ਮਹਿਮਾਨ ਦੇ ਰੂਪ ਵਿੱਚ ਕੋਈ ਤੀਜਾ ਆ ਰਿਹਾ ਹੈ, ਜਿਸਨੂੰ ਲੈ ਕੇ ਮਾਹਿਰਾ ਕਾਫੀ ਉਤਸ਼ਾਹਿਤ ਹੈ।

ਦਰਅਸਲ ਮਾਹਿਰਾ ਖਾਨ ਦੂਜੀ ਵਾਰ ਮਾਂ ਬਣਨ ਜਾ ਰਹੀ ਹੈ। ਇਸ ਤੋਂ ਪਹਿਲਾਂ ਸਾਲ 2009 ਵਿੱਚ ਉਸਨੇ ਆਪਣੇ ਪਹਿਲੇ ਬੱਚੇ ਦੇ ਰੂਪ ਵਿੱਚ ਪੁੱਤਰ ਅਜ਼ਲਾਨ ਅਸਕਰੀ ਨੂੰ ਜਨਮ ਦਿੱਤਾ ਸੀ। ਅਜ਼ਲਾਨ ਮਾਹਿਰਾ ਅਤੇ ਉਸਦੇ ਪਹਿਲੇ ਪਤੀ ਅਲੀ ਅਸਕਰੀ ਦੀ ਔਲਾਦ ਹੈ। ਮਾਲੂਮ ਹੋਵੇ ਕਿ ਮਾਹਿਰਾ ਖਾਨ ਅਤੇ ਅਲੀ ਅਸਕਰੀ ਨੇ ਸਾਲ 2007 ਵਿੱਚ ਨਿਕਾਹ ਕੀਤਾ ਸੀ ਅਤੇ ਫਿਰ 2015 ਵਿੱਚ ਉਨ੍ਹਾਂ ਦਾ ਤਲਾਕ ਹੋ ਗਿਆ ਸੀ।

Leave a Reply

Your email address will not be published. Required fields are marked *

View in English