ਟੀ-20 ਟੀਮ ‘ਚੋਂ ਬਾਹਰ ਕੀਤੇ ਜਾਣ ‘ਤੇ ਸੂਰਿਆਕੁਮਾਰ ਯਾਦਵ ਨੇ ਤੋੜੀ ਚੁੱਪ: ਕਿਹਾ- ‘ਟੀਮ ਦੇ ਐਲਾਨ ਤੋਂ 2-3 ਦਿਨ ਪਹਿਲਾਂ ਆਇਆ ਸੀ ਚੋਣਕਾਰਾਂ ਦਾ ਫ਼ੋਨ’

ਨਵੀਂ ਦਿੱਲੀ, 29 ਅਗਸਤ: ਭਾਰਤੀ ਟੀ-20 ਟੀਮ ਦੇ ਸਾਬਕਾ ਕਪਤਾਨ ਸੂਰਿਆਕੁਮਾਰ ਯਾਦਵ ਨੇ ਟੀਮ ‘ਚੋਂ ਬਾਹਰ ਕੀਤੇ ਜਾਣ ‘ਤੇ ਆਖਰਕਾਰ ਆਪਣੀ ਚੁੱਪੀ ਤੋੜੀ ਹੈ। 2026 ਦਾ ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਟੀਮ ਵਿੱਚ ਚੁਣੇ ਨਾ ਜਾਣ ‘ਤੇ ਆਕਾਸ਼ ਚੋਪੜਾ ਨਾਲ ਗੱਲਬਾਤ ਕਰਦਿਆਂ ਸੂਰਿਆ ਨੇ ਖੁਲਾਸਾ ਕੀਤਾ ਕਿ ਟੀਮ ਦੇ ਐਲਾਨ ਤੋਂ ਦੋ-ਤਿੰਨ ਦਿਨ ਪਹਿਲਾਂ ਚੋਣਕਾਰਾਂ (ਅਜੀਤ ਅਗਰਕਰ) ਦਾ ਫ਼ੋਨ ਆਇਆ ਸੀ, ਜਿਸ ਵਿੱਚ ਉਨ੍ਹਾਂ ਨੇ ਸਫ਼ਾਈ ਦਿੰਦਿਆਂ ਕਿਹਾ ਸੀ ਕਿ “ਹੁਣ ਅੱਗੇ ਵਧਣ ਦਾ ਸਮਾਂ ਆ ਗਿਆ ਹੈ।”

ਸੂਰਿਆ ਨੇ ਦੱਸਿਆ ਕਿ 2026 ਵਿਸ਼ਵ ਕੱਪ ਅਤੇ ਏਸ਼ੀਆ ਕੱਪ ਜਿੱਤਣ ਤੋਂ ਬਾਅਦ ਉਹ ਟੀਮ ਨੂੰ ਹੋਰ ਦੋ ਸਾਲ ਅੱਗੇ ਲੈ ਕੇ ਜਾਣ ਦੀ ਯੋਜਨਾ ਬਣਾ ਰਹੇ ਸਨ, ਪਰ ਚੋਣਕਾਰਾਂ ਦੇ ਇਸ ਫੈਸਲੇ ਨਾਲ ਉਹ ਥੋੜ੍ਹੇ ਨਿਰਾਸ਼ ਜ਼ਰੂਰ ਹੋਏ। ਉਨ੍ਹਾਂ ਕਿਹਾ ਕਿ ਬਿਨਾਂ ਕੋਈ ਸੀਰੀਜ਼ ਹਾਰੇ ਅਚਾਨਕ ਹੋਏ ਇਸ ਬਦਲਾਅ ਨੇ ਉਨ੍ਹਾਂ ਨੂੰ ਹੈਰਾਨ ਕੀਤਾ, ਪਰ ਉਨ੍ਹਾਂ ਨੇ ਫੈਸਲੇ ਦਾ ਸਤਿਕਾਰ ਕੀਤਾ ਅਤੇ ਕੋਈ ਨਕਾਰਾਤਮਕ ਪ੍ਰਤੀਕਿਰਿਆ ਨਹੀਂ ਦਿੱਤੀ। ਸ਼੍ਰੇਅਸ ਅਈਅਰ ਦੀ ਕਪਤਾਨੀ ਦੀ ਤਾਰੀਫ਼ ਕਰਦਿਆਂ ਸੂਰਿਆਕੁਮਾਰ ਨੇ ਕਿਹਾ ਕਿ ਉਹ ਹਮੇਸ਼ਾ ਖੇਡਣ ਲਈ ਤਿਆਰ ਹਨ ਅਤੇ ਜਦੋਂ ਵੀ ਟੀਮ ਨੂੰ ਲੋੜ ਹੋਵੇਗੀ, ਉਹ ਵਾਪਸੀ ਲਈ ਉਪਲਬਧ ਰਹਿਣਗੇ।

Leave a Reply

Your email address will not be published. Required fields are marked *

View in English