ਰਾਮ ਗੋਪਾਲ ਵਰਮਾ ਦੀ ਫਿਲਮ ’ਚ ਖ਼ਾਸ ਰੋਲ ’ਚ ਨਜ਼ਰ ਆਉਣਗੇ ਹਰਸ਼ਵਰਧਨ ਰਾਣੇ

ਫੈਕਟ ਸਮਾਚਾਰ ਸੇਵਾ

ਮੁੰਬਈ , ਅਗਸਤ 21

ਰਾਮ ਗੋਪਾਲ ਵਰਮਾ ਦੀ ਫਿਲਮ ‘ਪੁਲਿਸ ਕੰਪਨੀ’ ’ਚ ਹਰਸ਼ਵਰਧਨ ਸਾਬਕਾ ਪੁਲਿਸ ਅਧਿਕਾਰੀ ਦਯਾ ਨਾਇਕ ਦੀ ਭੂਮਿਕਾ ਨਿਭਾਉਣਗੇ। ਫਿਲਮ ਦਾ ਹਿੱਸਾ ਬਣਨ ਬਾਰੇ ਉਹ ਕਹਿੰਦੇ ਹਨ ਕਿ ਮੁੰਬਈ ਦੀ ਧਰਤੀ ‘ਤੇ ਕਦਮ ਰੱਖਣ ਵਾਲੇ ਹਰ ਅਦਾਕਾਰ ਨੇ ਕਦੇ ਨਾ ਕਦੇ ਇਹ ਕਲਪਨਾ ਕੀਤੀ ਹੈ ਕਿ ਉਨ੍ਹਾਂ ਨੂੰ ਆਰਜੀਵੀ ਦੇ ਨਿਰਦੇਸ਼ਕ ਹੇਠ ਕੰਮ ਕਰਨ ਦਾ ਮੌਕਾ ਮਿਲੇ। ਜਦੋਂ ਉਨ੍ਹਾਂ ਨੇ ਦੱਸਿਆ ਕਿ ਦਯਾ ਨਾਇਕ ਲੀਡ ਰੋਲ ਹੈ ਤਾਂ ਫਿਰ ਵੱਡੀ ਜ਼ਿੰਮੇਵਾਰੀ ਮਹਿਸੂਸ ਹੋਈ।

ਇਸ ਪਾਤਰ ਨੂੰ ਨਿਭਾਉਣ ਦੀ ਖਾਸ ਗੱਲ ਇਹ ਹੈ ਕਿ ਮੈਂ ਇੱਥੇ ਕਿਸੇ ਇਨਸਾਨ ਨੂੰ ਸਿਫ਼ਰ ਤੋਂ ਨਹੀਂ ਘੜ ਰਿਹਾ ਸੀ। ਮੈਂ ਉਨ੍ਹਾਂ ਨੂੰ ਮਿਲਿਆ ਹਾਂ, ਉਨ੍ਹਾਂ ਨੂੰ ਜਾਣਿਆ ਹੈ। ਅਸਲ ਪਾਤਰ ਨਿਭਾਉਣ ਦੀ ਦਿਲਚਸਪ ਗੱਲ ਇਹੀ ਹੈ ਕਿ ਉਸ ਵਿਅਕਤੀ ਨੂੰ ਲੈ ਕੇ ਚੱਲ ਰਹੀਆਂ ਸੁਰਖੀਆਂ ਤੁਹਾਨੂੰ ਦੱਸਦੀਆਂ ਹਨ ਕਿ ਕੀ ਹੋਇਆ ਹੋਵੇਗਾ ਪਰ ਜਦੋਂ ਉਹ ਘਟਨਾ ਹੋਈ ਹੋਵੇਗੀ, ਤਾਂ ਉਸ ਵਿਅਕਤੀ ਦੇ ਅੰਦਰ ਕੀ ਚੱਲ ਰਿਹਾ ਸੀ, ਇਹ ਪਤਾ ਨਹੀਂ ਲੱਗਦਾ, ਇਸ ਲਈ ਮੈਂ ਉਨ੍ਹਾਂ ਨੂੰ ਮਿਲਿਆ।

ਮੇਰੀ ਦਿਲਚਸਪੀ ਦਯਾ ਨਾਇਕ ਦੀ ਨਕਲ ਕਰਨ ਵਿੱਚ ਘੱਟ ਅਤੇ ਉਨ੍ਹਾਂ ਦੇ ਫੈਸਲਿਆਂ ਦੇ ਪਿੱਛੇ ਦੇ ਮਨੋਵਿਗਿਆਨ ਨੂੰ ਸਮਝਣ ਵਿੱਚ ਜ਼ਿਆਦਾ ਹੈ। ਆਰਜੀਵੀ ਸਰ ਦੀ ਖਾਸ ਗੱਲ ਇਹੀ ਹੈ ਕਿ ਉਹ ਹਮੇਸ਼ਾ ਕਿਸੇ ਵੀ ਕੰਮ ਦੇ ਪਿੱਛੇ ਛੁਪੀ ਮਨੁੱਖੀ ਪ੍ਰਵਿਰਤੀ ਨੂੰ ਤਲਾਸ਼ਦੇ ਹਨ। ਅੱਗੇ ਦਯਾ ਨਾਇਕ ਨਾਲ ਹੋਈ ਮੁਲਾਕਾਤ ਬਾਰੇ ਉਹ ਕਹਿੰਦੇ ਹਨ ਕਿ ਮੈਂ ਉਨ੍ਹਾਂ ਨੂੰ ਮਿਲਿਆ ਹਾਂ, ਕਿਉਂਕਿ ਰਿਸਰਚ ਤੋਂ ਬਿਹਤਰ ਉਨ੍ਹਾਂ ਨੂੰ ਮਿਲਣਾ ਹੈ। ਉਨ੍ਹਾਂ ਨੇ ਜਿਹੜੀਆਂ ਘਟਨਾਵਾਂ ਦੱਸੀਆਂ ਹਨ, ਉਸ ਦੇ ਤਿੰਨ-ਤਿੰਨ ਵਰਜਨ ਮੈਂ ਲਿਖ ਕੇ ਨੋਟਸ ਬਣਾਏ ਹਨ।

ਪਹਿਲੇ ਲੁੱਕ ਟੈਸਟ ਦੌਰਾਨ ਵੀ ਆਰਜੀਵੀ ਸਰ ਦੇ ਅੰਦਰ ਦਾ ਜਾਦੂਗਰ ਆਪਣਾ ਕੰਮ ਕਰ ਰਿਹਾ ਸੀ। ਉਹ ਸਿਰਫ਼ ਇਹ ਨਹੀਂ ਦੱਸਦੇ ਕਿ ਕਿਵੇਂ ਵਿਵਹਾਰ ਕਰਨਾ ਹੈ, ਬਲਕਿ ਇਹ ਸੋਚਣ ਲਈ ਮਜਬੂਰ ਕਰਦੇ ਹਨ ਕਿ ਕੋਈ ਇਨਸਾਨ ਕਿਸੇ ਖਾਸ ਤਰ੍ਹਾਂ ਨਾਲ ਵਿਵਹਾਰ ਕਿਉਂ ਕਰਦਾ ਹੈ। ਮੇਰਾ ਕੰਮ ਇਹੀ ਹੈ ਕਿ ਉਨ੍ਹਾਂ ਦੇ ਸਾਹਮਣੇ ਖੁਦ ਨੂੰ ਸਮਰਪਿਤ ਕਰ ਦਵਾਂ।

ਦਯਾ ਸਰ ਦੇ ਸਰੀਰਕ ਰੂਪ-ਰੰਗ ਅਤੇ ਹਾਵ-ਭਾਵ ਵਾਲਾ ਹਿੱਸਾ ਕਰਨਾ ਆਸਾਨ ਹੈ, ਕਿਉਂਕਿ ਉਸਨੂੰ ਟ੍ਰੇਨਿੰਗ ਨਾਲ ਤਿਆਰ ਕੀਤਾ ਜਾ ਸਕਦਾ ਹੈ। ਮੁਸ਼ਕਿਲ ਹਿੱਸਾ ਅਜਿਹੇ ਵਿਅਕਤੀ ਦੇ ਅੰਦਰ ਦੇ ਠਹਿਰਾਅ ਨੂੰ ਸਮਝਣਾ ਹੈ, ਜਿਸਨੇ ਅਜਿਹੀਆਂ ਚੀਜ਼ਾਂ ਦੇਖੀਆਂ ਹਨ, ਜਿਨ੍ਹਾਂ ਨੂੰ ਅਸੀਂ ਆਮ ਜ਼ਿੰਦਗੀ ਵਿੱਚ ਨਹੀਂ ਦੇਖਦੇ। ਦਯਾ ਸਰ ਨੂੰ ਹਮੇਸ਼ਾ ਇਹ ਸਾਬਤ ਕਰਨ ਦੀ ਲੋੜ ਨਹੀਂ ਹੁੰਦੀ ਕਿ ਉਹ ਸਖ਼ਤ ਹਨ। ਮੈਨੂੰ ਇਹ ਦਿਖਾਉਣ ਲਈ ਬਹੁਤ ਮਿਹਨਤ ਕਰਨੀ ਪੈ ਰਹੀ ਹੈ ਕਿ ਉਹ ਖਤਰਨਾਕ ਹਨ, ਇਸਦਾ ਮਤਲਬ ਮੈਂ ਕੁਝ ਸਮਝਣ ਤੋਂ ਖੁੰਝ ਰਿਹਾ ਹਾਂ।

ਮੇਰੀ ਜ਼ਿਆਦਾ ਦਿਲਚਸਪੀ ਉਸ ਵਰਦੀ ਦੇ ਪਿੱਛੇ ਛੁਪੇ ਦਿਮਾਗ ਨੂੰ ਸਮਝਣ ਵਿੱਚ ਹੈ। ਅੱਗੇ ਸ਼ੂਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਹਰਸ਼ਵਰਧਨ ਨੇ ਦੱਸਿਆ ਕਿ ਫਿਲਹਾਲ ਅਸੀਂ ਸ਼ੂਟਿੰਗ ਸ਼ੁਰੂ ਨਹੀਂ ਕੀਤੀ ਹੈ। ਲੁੱਕ ਟੈਸਟ ਅਤੇ ਤਿਆਰੀ ਨਾਲ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਤਾਰੀਖਾਂ ਅਤੇ ਅਧਿਕਾਰਤ ਐਲਾਨਾਂ ਬਾਰੇ ਆਰਜੀਵੀ ਸਰ ਅਤੇ ਨਿਰਮਾਤਾ ਹੀ ਦੱਸ ਸਕਣਗੇ।

Leave a Reply

Your email address will not be published. Required fields are marked *

View in English