ਪਾਕਿਸਤਾਨ ਕ੍ਰਿਕਟ ਬੋਰਡ ਦਾ ਵੱਡਾ ਫ਼ੈਸਲਾ : ਏਸ਼ੀਆ ਕੱਪ ਤੇ ਏਸ਼ਿਆਈ ਖੇਡਾਂ ਲਈ ਫਾਤਿਮਾ ਸਨਾ ਨੂੰ ਸੌਂਪੀ ਟੀਮ ਦੀ ਕਮਾਨ

ਫੈਕਟ ਸਮਾਚਾਰ ਸੇਵਾ

ਲਾਹੌਰ , ਅਗਸਤ 17

ਪਾਕਿਸਤਾਨ ਕ੍ਰਿਕਟ ਬੋਰਡ ਨੇ ਯੂਏਈ ’ਚ ਹੋਣ ਵਾਲੇ ਅਗਲੇ ਏਸ਼ੀਆ ਕੱਪ ਤੇ ਜਾਪਾਨ ’ਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਲਈ ਰਾਸ਼ਟਰੀ ਮਹਿਲਾ ਟੀਮ ਦੇ ਮੁੱਕ ਕੋਚ ਵਹਾਬ ਤੇ ਸਹਿਯੋਗੀ ਸਟਾਫ ਦੇ ਹੋਰਨਾਂ ਮੈਂਬਰਾਂ ਨੂੰ ਬਰਕਰਾਰ ਰੱਖਿਆ ਹੈ। ਪਾਕਿਸਤਾਨ ਨੇ ਸੀਨੀਅਰ ਬੱਲੇਬਾਜ਼ ਆਲੀਆ ਰਿਆਜ਼ ਨੂੰ ਏਸ਼ਿਆਈ ਖੇਡਾਂ ਲਈ ਟੀਮ ’ਚ ਸ਼ਾਮਲ ਕੀਤਾ ਹੈ ਪਰ ਸਿਦਰਾ ਅਮੀਨ ਤੇ ਸਦਾਫ ਸ਼ਮਸ ਨੂੰ ਮੁੜ ਨਜ਼ਰਅੰਦਾਜ਼ ਕਰ ਦਿੱਤਾ ਹੈ। ਰੈਗੂਲਰ ਕਪਤਾਨ ਫਾਤਿਮਾ ਸਨਾ ਦੋਵੇਂ ਟੀਮ ’ਚ ਕਪਤਾਨੀ ਕਰਨਗੀਆਂ। ਏਸ਼ੀਆ ਕੱਪ 28 ਅਗਸਤ ਤੋਂ 13 ਸਤੰਬਰ ਤੱਕ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ’ਚ ਖੇਡਿਆ ਜਾਵੇਗਾ, ਜਿਸ ਵਿਚ ਪਾਕਿਸਤਾਨ ਨੂੰ ਹਾਂਗਕਾਂਗ-ਚੀਨ, ਭਾਰਤ ਤੇ ਥਾਈਲੈਂਡ ਨਾਲ ਗਰੁੱਪ ਏ ’ਚ ਰੱਖਿਆ ਗਿਆ ਹੈ। ਗਰੁੱਪ ਬੀ ’ਚ ਬੰਗਲਾਦੇਸ਼, ਇੰਡੋਨੇਸ਼ੀਆ, ਸ੍ਰੀਲੰਕਾ ਤੇ ਸੰਯੁਕਤ ਅਰਬ ਅਮੀਰਾਤ ਸ਼ਾਮਲ ਹਨ।

ਫਾਤਿਮਾ ਸਨਾ (ਕਪਤਾਨ), ਆਇਸ਼ਾ ਜ਼ਫਰ, ਇਮਾਨ ਨਸੀਰ, ਏਮਾਨ ਫਾਤਿਮਾ, ਗੁਲ ਫਿਰੋਜ਼ਾ, ਮੋਮਿਨਾ ਰਿਆਸਤ, ਮੁਨੀਬਾ ਅਲੀ ਸਿੱਦੀਕੀ (ਵਿਕਟਕੀਪਰ), ਨਜ਼ੀਹਾ ਅਲਵੀ, ਨਸ਼ਰਾ ਸੁੰਧੂ, ਸਾਦੀਆ ਇਕਬਾਲ, ਸਾਇਰਾ ਜ਼ਬੀਨ, ਸ਼ਵਾਲ ਜ਼ੁਲਫੀਕਾਰ, ਤੁਬਾ ਹਸਨ, ਉੱਮ-ਏ-ਹਾਨੀ, ਵਹੀਦਾ ਅਖ਼ਤਰ।

Leave a Reply

Your email address will not be published. Required fields are marked *

View in English