ਬਿਹਾਰ : ਅਸ਼ੋਕਧਾਮ ਵਿਖੇ ਭਗਦੜ ‘ਚ 7 ਮੌ.ਤਾਂ, ਕਈ ਜ਼ਖਮੀ

ਫੈਕਟ ਸਮਾਚਾਰ ਸੇਵਾ

ਲਖੀਸਰਾਏ, ਅਗਸਤ 17

ਬਿਹਾਰ ਦੇ ਲਖੀਸਰਾਏ ਦੇ ਅਸ਼ੋਕਧਾਮ ਵਿਖੇ ਭਗਦੜ ਵਰਗੀ ਘਟਨਾ ਵਿਚ ਸੱਤ ਲੋਕਾਂ ਦੀ ਮੌਤ ਹੋ ਗਈ। ਕਈ ਜ਼ਖਮੀਆਂ ਦੀ ਖ਼ਬਰ ਹੈ। ਐਸਡੀਪੀਓ ਸ਼ਿਵਮ ਕੁਮਾਰ ਨੇ ਦੱਸਿਆ ਕਿ “ਸੱਤ ਲੋਕਾਂ ਦੀ ਮੌਤ ਦੀ ਖ਼ਬਰ ਮਿਲੀ ਹੈ। ਕਿਹਾ ਜਾ ਰਿਹਾ ਹੈ ਕਿ ਉੱਥੇ ਇਕ ਬਿਜਲੀ ਦਾ ਖੰਭਾ ਡਿੱਗ ਪਿਆ ਅਤੇ ਲੋਕਾਂ ਨੂੰ ਕਰੰਟ ਲੱਗ ਗਿਆ, ਜਿਸ ਕਾਰਨ ਭਗਦੜ ਵਰਗੀ ਸਥਿਤੀ ਪੈਦਾ ਹੋ ਗਈ। ਅਸੀਂ ਤੁਹਾਨੂੰ ਸਭ ਕੁਝ ਪੁਸ਼ਟੀ ਕਰਨ ਤੋਂ ਬਾਅਦ ਹੀ ਸਹੀ ਕਾਰਨ ਦੱਸ ਸਕਦੇ ਹਾਂ।”

ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਟਵੀਟ ਕਰ ਕਿਹਾ ਕਿ “ਲਖੀਸਰਾਏ ਦੇ ਅਸ਼ੋਕਧਾਮ ਵਿਖੇ ਵਾਪਰੀ ਘਟਨਾ ਬਹੁਤ ਹੀ ਦੁਖਦਾਈ ਅਤੇ ਦਿਲ ਦਹਿਲਾ ਦੇਣ ਵਾਲੀ ਹੈ। ਹਾਦਸੇ ਵਿਚ ਸ਼ਰਧਾਲੂਆਂ ਦੀ ਮੌਤ ਦੀ ਖ਼ਬਰ ਨੇ ਮੇਰੇ ਦਿਲ ਨੂੰ ਬਹੁਤ ਦੁਖੀ ਕਰ ਦਿੱਤਾ ਹੈ। ਮੇਰੀਆਂ ਡੂੰਘੀਆਂ ਸੰਵੇਦਨਾਵਾਂ ਦੁਖੀ ਪਰਿਵਾਰਾਂ ਨਾਲ ਹਨ।ਜ਼ਖਮੀਆਂ ਦੇ ਸਹੀ ਅਤੇ ਜਲਦੀ ਇਲਾਜ ਲਈ ਪ੍ਰਸ਼ਾਸਨ ਨੂੰ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਗਏ ਹਨ। ਪਰਮਾਤਮਾ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਦੇਵੇ ਅਤੇ ਜ਼ਖਮੀਆਂ ਨੂੰ ਜਲਦੀ ਠੀਕ ਕਰੇ।”

Leave a Reply

Your email address will not be published. Required fields are marked *

View in English