ਭਲਕੇ ਫਿਰ ਹੋਵੇਗੀ ਬੈਠਕ’ : CJP ਨੁਮਾਇੰਦਿਆਂ ਨਾਲ ਮੁਲਾਕਾਤ ਤੋਂ ਬਾਅਦ ਬੋਲੇ ਨੱਡਾ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਜੁਲਾਈ 24

ਨੀਟ ਪ੍ਰੀਖਿਆ ‘ਚ ਧਾਂਦਲੀ ਦੇ ਦੋਸ਼ਾਂ ਨੂੰ ਲੈ ਕੇ ਸ਼ੁਰੂ ਹੋਇਆ ਵਿਰੋਧ ਪ੍ਰਦਰਸ਼ਨ ਹੁਣ ਹੌਲੀ-ਹੌਲੀ ਪੂਰੇ ਦੇਸ਼ ‘ਚ ਫੈਲ ਰਿਹਾ ਹੈ। ਇਸੇ ਦੌਰਾਨ ਅੱਜ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਡਾ ਅਤੇ ਕੇਂਦਰੀ ਮੰਤਰੀ ਜਿਤਿੰਦਰ ਸਿੰਘ ਨੇ ‘ਕੋਕਰੋਚ ਜਨਤਾ ਪਾਰਟੀ’ ਦੇ ਵਫ਼ਦ ਨਾਲ ਇੱਕ ਅਹਿਮ ਬੈਠਕ ਕੀਤੀ। ਵਿੱਠਲ ਭਾਈ ਪਟੇਲ ਹਾਊਸ ‘ਚ ਲਗਭਗ ਦੋ ਘੰਟੇ ਚੱਲੀ ਇਸ ਬੈਠਕ ‘ਚ ਪ੍ਰੀਖਿਆ ਪ੍ਰਕਿਰਿਆ ‘ਚ ਸੁਧਾਰ ਅਤੇ ਵਿਦਿਆਰਥੀਆਂ ਦੀਆਂ ਮੰਗਾਂ ‘ਤੇ ਵਿਸਥਾਰ ਨਾਲ ਚਰਚਾ ਹੋਈ। ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੇ.ਪੀ. ਨੱਡਾ ਨੇ ਦੱਸਿਆ ਕਿ CJP ਵਫ਼ਦ ਨਾਲ ਬੈਠਕ ਲਗਭਗ 2 ਘੰਟੇ ਚੱਲੀ। ਨੁਮਾਇੰਦਿਆਂ ਨੇ ਸਰਕਾਰ ਸਾਹਮਣੇ ਤਿੰਨ ਮੁੱਖ ਮੰਗਾਂ ਅਤੇ ਪ੍ਰੀਖਿਆ ਸੁਧਾਰ ਨਾਲ ਜੁੜੇ 5 ਸੁਝਾਅ ਰੱਖੇ ਹਨ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਸਰਕਾਰ ਨੇ CJP ਦੇ ਵਫ਼ਦ ਨੂੰ ਕਿਹਾ ਹੈ ਕਿ ਉਹ ਆਪਸ ‘ਚ ਚਰਚਾ ਕਰਨ ਤੋਂ ਬਾਅਦ ਸ਼ਨੀਵਾਰ ਦੁਪਹਿਰ ਫਿਰ ਤੋਂ ਵਫ਼ਦ ਨਾਲ ਮੁਲਾਕਾਤ ਕਰਨਗੇ ਅਤੇ ਆਪਣੇ ਜਵਾਬ ਤੋਂ ਜਾਣੂ ਕਰਵਾਉਣਗੇ।

ਦੱਸ ਦੇਈਏ ਕਿ ਇਸ ਬੈਠਕ ‘ਚ CJP ਵੱਲੋਂ ਮੁੱਖ ਬੁਲਾਰੇ ਸੌਰਵ ਦਾਸ ਅਤੇ ਰਾਸ਼ਟਰੀ ਬੁਲਾਰੇ ਆਸ਼ੂਤੋਸ਼ ਰਾਂਕਾ ਸ਼ਾਮਲ ਹੋਏ। ਇਸ ਤੋਂ ਪਹਿਲਾਂ CJP ਨੇ ਸਰਕਾਰ ਨਾਲ ਗੱਲਬਾਤ ਲਈ ਦੋ ਸ਼ਰਤਾਂ ਰੱਖੀਆਂ ਸਨ-ਪਹਿਲੀ, ਸ਼ਾਂਤਮਈ ਪ੍ਰਦਰਸ਼ਨ ਕਰਨ ਵਾਲਿਆਂ ‘ਤੇ ਕੋਈ ਕਾਨੂੰਨੀ ਕਾਰਵਾਈ ਨਾ ਹੋਵੇ ਅਤੇ ਦੂਜੀ, ਪ੍ਰਭਾਵਿਤ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਮਿਲੇ। ਹਾਲਾਂਕਿ, ਸੰਗਠਨ ਅਜੇ ਵੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਆਪਣੀ ਮੁੱਖ ਮੰਗ ‘ਤੇ ਅੜਿਆ ਹੋਇਆ ਹੈ।

Leave a Reply

Your email address will not be published. Required fields are marked *

View in English