ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ, ਜੁਲਾਈ 24
ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਅੱਜ ਸਵੇਰੇ 7:30 ਵਜੇ ਤੋਂ ਲੋਕ ਕਲਿਆਣ ਮਾਰਗ, ਰਾਜੀਵ ਚੌਕ ਅਤੇ ਪਟੇਲ ਚੌਕ ਸਮੇਤ 17 ਸਟੇਸ਼ਨਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਹ ਬੰਦ ਅਗਲੇ ਨੋਟਿਸ ਤੱਕ ਲਾਗੂ ਰਹੇਗਾ। ਹਾਲਾਂਕਿ ਰਾਜੀਵ ਚੌਕ, ਮੰਡੀ ਹਾਊਸ ਅਤੇ ਕੇਂਦਰੀ ਸਕੱਤਰੇਤ ਵਿਖੇ ਇੰਟਰਚੇਂਜ ਸਹੂਲਤਾਂ ਉਪਲਬਧ ਰਹਿਣਗੀਆਂ।
ਇਨ੍ਹਾਂ ਵਿੱਚ ਲੋਕ ਕਲਿਆਣ ਮਾਰਗ, ਰਾਜੀਵ ਚੌਕ, ਪਟੇਲ ਚੌਕ , ਰਾਮਕ੍ਰਿਸ਼ਨ ਆਸ਼ਰਮ ਮਾਰਗ, ਰਾਖੰਬਾ ਰੋਡ , ਸੁਪਰੀਮ ਕੋਰਟ , ਸੇਵਾ ਤੀਰਥ , ਜਨਪਥ, ਮੰਡੀ ਹਾਊਸ, ਕੇਂਦਰੀ ਸਕੱਤਰੇਤ, ਆਈ.ਟੀ.ਓ. , ਦਿੱਲੀ ਗੇਟ , ਇੰਦਰਪ੍ਰਸਥ , ਖਾਨ ਮਾਰਕੀਟ, ਜ਼ੋਰ ਬਾਗ, ਸ਼ਿਵਾਜੀ ਸਟੇਡੀਅਮ ਤੇ ਝੰਡੇਵਾਲਨ ਸਟੇਸ਼ਨ ਸ਼ਾਮਿਲ ਹਨ।







