ਦੇਸ਼ ਨੂੰ ਮਿਲੀ ਪਹਿਲੀ ਹਾਈਡ੍ਰੋਜਨ ਰੇਲਗੱਡੀ

ਫੈਕਟ ਸਮਾਚਾਰ ਸੇਵਾ

ਜੀਂਦ, ਜੁਲਾਈ 17

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ ਹਰੀ ਝੰਡੀ ਦਿਖਾਈ। ਇਹ ਟ੍ਰੇਨ ਜੀਂਦ ਅਤੇ ਸੋਨੀਪਤ ਵਿਚਕਾਰ ਚੱਲੀ। ਇਸ ਦੇ ਨਾਲ ਭਾਰਤ ਹਾਈਡ੍ਰੋਜਨ-ਈਂਧਨ ਵਾਲੀ ਟ੍ਰੇਨ ਸ਼ੁਰੂ ਕਰਨ ਵਾਲਾ ਦੁਨੀਆ ਦਾ ਪੰਜਵਾਂ ਦੇਸ਼ ਬਣ ਗਿਆ ਹੈ। ਪਹਿਲਾਂ, ਹਾਈਡ੍ਰੋਜਨ ਟ੍ਰੇਨਾਂ ਸਿਰਫ ਜਰਮਨੀ, ਫਰਾਂਸ, ਸਵੀਡਨ ਅਤੇ ਚੀਨ ਵਿਚ ਚਲਦੀਆਂ ਸਨ।

ਇਹ 10 ਡੱਬਿਆਂ ਵਾਲੀ ਟ੍ਰੇਨ ਜੀਂਦ-ਸੋਨੀਪਤ ਰੂਟ ‘ਤੇ 14 ਸਟੇਸ਼ਨਾਂ ਵਿਚਕਾਰ 75 ਕਿਲੋਮੀਟਰ ਪ੍ਰਤੀ ਘੰਟਾ ਦੀ ਵੱਧ ਤੋਂ ਵੱਧ ਗਤੀ ਨਾਲ ਚੱਲੇਗੀ। ਕਿਰਾਏ ₹5 ਤੋਂ ₹25 ਤੱਕ ਹਨ। ਇਹ ਟ੍ਰੇਨ ਲਗਭਗ 2 ਘੰਟਿਆਂ ਵਿਚ 89 ਕਿਲੋਮੀਟਰ ਦੀ ਯਾਤਰਾ ਪੂਰੀ ਕਰੇਗੀ। ਟ੍ਰੇਨ ਨੂੰ ਹਰੀ ਝੰਡੀ ਦਿਖਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀਂਦ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਉਹ ਇਕ ਐਲੀਵੇਟਿਡ ਰੇਲਵੇ ਟ੍ਰੈਕ ਅਤੇ ਦੋ ਮੈਡੀਕਲ ਕਾਲਜਾਂ ਸਮੇਤ ਨੌਂ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਣਗੇ। ਪ੍ਰਧਾਨ ਮੰਤਰੀ ਮੋਦੀ ਦੇ ਨਾਲ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਵੀ ਮੌਜੂਦ ਸਨ।

Leave a Reply

Your email address will not be published. Required fields are marked *

View in English