New Zealand Legal Changes: ਨਿਊਜ਼ੀਲੈਂਡ ਵਿੱਚ 1 ਜੁਲਾਈ ਤੋਂ ਲਾਗੂ ਹੋਣਗੇ ਵੱਡੇ ਵਿੱਤੀ, ਰੁਜ਼ਗਾਰ ਅਤੇ ਬਿਜ਼ਨਸ ਸੁਧਾਰ; ਪਾਲਤੂ ਜਾਨਵਰਾਂ ਨੂੰ ਲਿਆਉਣ ਦੇ ਨਿਯਮ ਹੋਏ ਸਖ਼ਤ

ਔਕਲੈਂਡ, 28 ਜੂਨ:

ਨਿਊਜ਼ੀਲੈਂਡ ਵਿੱਚ 1 ਜੁਲਾਈ ਤੋਂ ਨਵੇਂ ਵਿੱਤੀ ਅਤੇ ਨਿਯਮਤ ਸਾਲ (New Financial & Regulatory Year) ਦੀ ਸ਼ੁਰੂਆਤ ਹੋਣ ਜਾ ਰਹੀ ਹੈ, ਜਿਸ ਦੇ ਤਹਿਤ ਦੇਸ਼ ਵਿੱਚ ਕਈ ਵੱਡੇ ਕਾਨੂੰਨੀ ਬਦਲਾਅ, ਉਦਯੋਗਿਕ ਨਿਯਮ ਅਤੇ ਬਜਟ ਫੈਸਲੇ ਲਾਗੂ ਕੀਤੇ ਜਾ ਰਹੇ ਹਨ। ਇਨ੍ਹਾਂ ਸੁਧਾਰਾਂ ਦਾ ਸਿੱਧਾ ਅਸਰ ਆਮ ਨਾਗਰਿਕਾਂ ਤੋਂ ਲੈ ਕੇ ਵਪਾਰੀਆਂ ਅਤੇ ਨੌਕਰੀਪੇਸ਼ਾ ਲੋਕਾਂ ‘ਤੇ ਪਵੇਗਾ।

ਵਿੱਤੀ ਅਤੇ ਕਾਨੂੰਨੀ ਖੇਤਰ ਦੇ ਸੁਧਾਰ (Financial & Legal Reforms)

ਮਨੀ ਲਾਂਡਰਿੰਗ ਰੋਕੂ ਕਾਨੂੰਨ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਇੱਕ ਵੱਡਾ ਰੈਗੂਲੇਟਰੀ ਬਦਲਾਅ ਕੀਤਾ ਗਿਆ ਹੈ। ਹੁਣ ਐਂਟੀ-ਮਨੀ ਲਾਂਡਰਿੰਗ (AML/CFT) ਲਈ ‘ਡਿਪਾਰਟਮੈਂਟ ਆਫ ਇੰਟਰਨਲ ਅਫੇਅਰਜ਼’ (DIA) ਨੂੰ ਇੱਕਮਾਤਰ ਨਿਗਰਾਨ (Single Supervisor) ਬਣਾਇਆ ਗਿਆ ਹੈ, ਜੋ ਰਿਜ਼ਰਵ ਬੈਂਕ (RBNZ) ਅਤੇ ਫਾਈਨੈਂਸ਼ੀਅਲ ਮਾਰਕੀਟਸ ਅਥਾਰਟੀ (FMA) ਦੀ ਸਾਂਝੀ ਪੁਰਾਣੀ ਪ੍ਰਣਾਲੀ ਦੀ ਥਾਂ ਲਵੇਗਾ। ਇਹ ਨਵਾਂ ਸਿਸਟਮ ਉਦਯੋਗ-ਲੇਵੀ ਫੰਡਿੰਗ ਮਾਡਲ ’ਤੇ ਕੰਮ ਕਰੇਗਾ, ਜਿਸ ਨਾਲ ਘੱਟ ਜੋਖਮ ਵਾਲੇ ਛੋਟੇ ਕਾਰੋਬਾਰਾਂ ’ਤੇ ਬੋਝ ਘਟੇਗਾ। ਇਸ ਤੋਂ ਇਲਾਵਾ, ਬਜਟ ਘੋਸ਼ਣਾਵਾਂ ਤੋਂ ਬਾਅਦ ਵਿੱਤੀ ਸੰਸਥਾਵਾਂ ’ਤੇ ਇੱਕ ਨਵੀਂ ‘ਪ੍ਰੂਡੈਂਸ਼ੀਅਲ ਲੇਵੀ’ ਲਾਗੂ ਕੀਤੀ ਜਾ ਰਹੀ ਹੈ, ਜਿਸ ਨਾਲ ਆਰਥਿਕ ਨਿਗਰਾਨੀ ਅਤੇ ਸਥਿਰਤਾ ਲਈ ਲਗਭਗ 209 ਮਿਲੀਅਨ ਡਾਲਰ ਦਾ ਰੈਵੇਨਿਊ ਇਕੱਠਾ ਕੀਤਾ ਜਾਵੇਗਾ।

ਬਾਰਡਰ ਕੰਟਰੋਲ ਅਤੇ ਪਾਲਤੂ ਜਾਨਵਰਾਂ ਦੇ ਨਿਯਮ (Pets Import Standards)

ਮਿਨਿਸਟਰੀ ਫਾਰ ਪ੍ਰਾਇਮਰੀ ਇੰਡਸਟਰੀਜ਼ (MPI) ਵੱਲੋਂ ਬਿੱਲੀਆਂ ਅਤੇ ਕੁੱਤਿਆਂ ਨੂੰ ਨਿਊਜ਼ੀਲੈਂਡ ਲਿਆਉਣ ਲਈ ਸਖ਼ਤ ‘ਇੰਪੋਰਟ ਹੈਲਥ ਸਟੈਂਡਰਡ’ ਲਾਗੂ ਕੀਤੇ ਜਾ ਰਹੇ ਹਨ। ਨਵੇਂ ਨਿਯਮਾਂ ਤਹਿਤ ਜਾਨਵਰਾਂ ਨੂੰ ਭੇਜਣ ਤੋਂ ਘੱਟੋ-ਘੱਟ 6 ਮਹੀਨੇ ਪਹਿਲਾਂ ਅਧਿਕਾਰਤ ਮਾਈਕ੍ਰੋਚਿਪ ਸਕੈਨ (Microchip Scan) ਸਮੇਤ ਕਈ ਸਖ਼ਤ ਟੈਸਟ ਕਰਵਾਉਣੇ ਪੈਣਗੇ। ਰੇਬੀਜ਼ ਮੁਕਤ ਦੇਸ਼ਾਂ ਲਈ ਵੀ ਨਿਯਮਾਂ ਵਿੱਚ ਸੋਧ ਕੀਤੀ ਗਈ ਹੈ। ਹਾਲਾਂਕਿ, ਇਸ ਲਈ 9 ਮਹੀਨਿਆਂ ਦਾ ਇੱਕ ਟ੍ਰਾਂਜ਼ੀਸ਼ਨਲ ਪੀਰੀਅਡ (Transitional Period) ਦਿੱਤਾ ਗਿਆ ਹੈ, ਜਿਸ ਕਾਰਨ 2027 ਦੀ ਸ਼ੁਰੂਆਤ ਤੱਕ ਪੁਰਾਣੇ ਜਾਂ ਨਵੇਂ ਨਿਯਮਾਂ ਵਿੱਚੋਂ ਕਿਸੇ ਇੱਕ ਦੀ ਪਾਲਣਾ ਕੀਤੀ ਜਾ ਸਕਦੀ ਹੈ।

ਕੰਮ ਵਾਲੀ ਥਾਂ ਅਤੇ ਰੁਜ਼ਗਾਰ ਕਾਨੂੰਨ ਵਿੱਚ ਸਖ਼ਤੀ (Employment Laws)

‘ਇੰਪਲੌਇਮੈਂਟ ਰਿਲੇਸ਼ਨਜ਼ ਅਮੈਂਡਮੈਂਟ ਐਕਟ 2026’ ਦੇ ਤਹਿਤ ਨਿੱਜੀ ਸ਼ਿਕਾਇਤਾਂ (Personal Grievance) ਦੇ ਦਾਅਵਿਆਂ ਦੇ ਨਿਯਮ ਬਦਲ ਦਿੱਤੇ ਗਏ ਹਨ। ਜੇਕਰ ਕੋਈ ਕਰਮਚਾਰੀ ਗੰਭੀਰ ਦੁਰਵਿਵਹਾਰ (Serious Misconduct) ਦਾ ਦੋਸ਼ੀ ਪਾਇਆ ਜਾਂਦਾ ਹੈ, ਤਾਂ ਉਸ ਲਈ ਮੁਆਵਜ਼ੇ ਜਾਂ ਨੌਕਰੀ ‘ਤੇ ਬਹਾਲੀ ਵਰਗੇ ਉਪਚਾਰਾਂ ਦੇ ਰਸਤੇ ਸੀਮਤ ਹੋ ਜਾਣਗੇ। ਇਸ ਦੇ ਨਾਲ ਹੀ, ਹਾਈ-ਇਨਕਮ ਕਰਮਚਾਰੀਆਂ ਲਈ ਇੱਕ ਲਿਮਿਟ (Salary Threshold) ਤੈਅ ਕੀਤੀ ਜਾ ਰਹੀ ਹੈ, ਜਿਸ ਤੋਂ ਉੱਪਰ ਦੇ ਮੁਲਾਜ਼ਮਾਂ ਲਈ ਗੈਰ-ਵਾਜਬ ਬਰਖਾਸਤਗੀ (Unfair Dismissal) ਦੇ ਦਾਅਵੇ ਕਰਨ ’ਤੇ ਵਧੇਰੇ ਪਾਬੰਦੀਆਂ ਹੋਣਗੀਆਂ।

ਕੀਵੀ ਕਾਰੋਬਾਰੀਆਂ ‘ਤੇ International Trade ਦਾ ਅਸਰ

ਯੂਰਪੀਅਨ ਯੂਨੀਅਨ (EU) ਵੱਲੋਂ ਘੱਟ ਕੀਮਤ ਵਾਲੀਆਂ ਵਸਤੂਆਂ ’ਤੇ ਮਿਲਣ ਵਾਲੀ 150 ਯੂਰੋ ਦੀ ਕਸਟਮ ਡਿਊਟੀ ਛੋਟ (De Minimis) ਨੂੰ ਪੱਕੇ ਤੌਰ ’ਤੇ ਖ਼ਤਮ ਕੀਤਾ ਜਾ ਰਿਹਾ ਹੈ। ਇਸ ਫੈਸਲੇ ਦਾ ਸਿੱਧਾ ਅਸਰ ਯੂਰਪੀਅਨ ਗਾਹਕਾਂ ਨੂੰ ਸਾਮਾਨ ਭੇਜਣ ਵਾਲੇ ਨਿਊਜ਼ੀਲੈਂਡ ਦੇ ਈ-ਕਾਮਰਸ (E-commerce) ਕਾਰੋਬਾਰੀਆਂ ‘ਤੇ ਪਵੇਗਾ। ਹੁਣ ਨਿਊਜ਼ੀਲੈਂਡ ਤੋਂ ਯੂਰਪ ਜਾਣ ਵਾਲੇ ਹਰ ਪਾਰਸਲ ਲਈ ਵੱਖਰੇ ਤੌਰ ’ਤੇ ਕਸਟਮ ਡਿਕਲੇਰੇਸ਼ਨ ਅਤੇ ਤਿੰਨ ਖ਼ਾਸ ਪ੍ਰੋਡਕਟ ਆਈਡੀ (ਮਰਚੈਂਟ, ਮੈਨੂਫੈਕਚਰਰ ਅਤੇ ਸਟੈਂਡਰਡਾਈਜ਼ਡ ਪ੍ਰੋਡਕਟ ਆਈਡੀ) ਦੀ ਲੋੜ ਪਵੇਗੀ।

ਸਿਹਤ ਖੇਤਰ ਵਿੱਚ ਵੱਡੀ ਰਾਹਤ (Health Initiatives)

ਨਵੇਂ ਬਜਟ ਦੀ ਫੰਡਿੰਗ ਸਦਕਾ ‘ਨੈਸ਼ਨਲ ਬਾਊਲ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ’ (National Bowl Cancer Screening Program) ਲਈ ਯੋਗਤਾ ਦੀ ਉਮਰ ਸੀਮਾ ਘਟਾ ਕੇ 56 ਸਾਲ ਕਰ ਦਿੱਤੀ ਗਈ ਹੈ। ਸਰਕਾਰ ਦੇ ਇਸ ਲੋਕ-ਪੱਖੀ ਫੈਸਲੇ ਨਾਲ ਨਿਊਜ਼ੀਲੈਂਡ ਵਿੱਚ ਲਗਭਗ 2,00,000 ਹੋਰ ਨਾਗਰਿਕਾਂ ਨੂੰ ਇਸ ਮੁਫ਼ਤ ਅਤੇ ਬਚਾਅ ਪੱਖੀ ਹੈਲਥਕੇਅਰ ਸਕੀਮ ਦਾ ਸਿੱਧਾ ਲਾਭ ਮਿਲ ਸਕੇਗਾ।

Leave a Reply

Your email address will not be published. Required fields are marked *

View in English