ਫੈਕਟ ਸਮਾਚਾਰ ਸੇਵਾ
ਨੋਇਡਾ , ਜੂਨ 22
ਬਿਸਰਖ਼ ਕੋਤਵਾਲੀ ਖੇਤਰ ਵਿੱਚ ਸ਼ਰਾਬ ਦੇ ਨਸ਼ੇ ਵਿੱਚ ਲੜਕੀ ਵੱਲੋਂ ਵਿਚਕਾਰ ਸੜਕ ‘ਤੇ ਹੰਗਾਮਾ ਕਰਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਲੜਕੀ ਦੇ ਹੰਗਾਮੇ ਕਾਰਨ ਸੜਕ ‘ਤੇ ਜਾਮ ਦੀ ਸਥਿਤੀ ਬਣੀ ਰਹੀ। ਇਸ ਨਾਲ ਰਾਹਗੀਰਾਂ ਨੂੰ ਪਰੇਸ਼ਾਨੀ ਹੋਈ।
ਸੂਚਨਾ ਮਿਲਣ ‘ਤੇ ਪਹੁੰਚੀ ਪੁਲਿਸ ਨੇ ਲੜਕੀ ਦਾ ਮੈਡੀਕਲ ਟੈਸਟ ਕਰਵਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਘਟਨਾ 1 ਜੂਨ 2026 ਦੀ ਹੈ। ਗ੍ਰੇਨੋ ਵੈਸਟ ਦੀ ਆਮ੍ਰਪਾਲੀ ਰਿਵਰ ਵਿਊ ਸੁਸਾਇਟੀ ਵਿੱਚ ਰਹਿਣ ਵਾਲੀ 32 ਸਾਲਾਂ ਲੜਕੀ ਨੇ ਸ਼ਰਾਬ ਪੀਣ ਤੋਂ ਬਾਅਦ ਸੜਕ ‘ਤੇ ਹੰਗਾਮਾ ਕੀਤਾ। ਵਾਇਰਲ ਵੀਡੀਓ ਵਿੱਚ ਲੜਕੀ ਸੜਕ ਵਿਚਾਲੇ ਲੇਟੀ ਹੋਈ ਦਿਖਾਈ ਦੇ ਰਹੀ ਹੈ। ਉਸਦੇ ਹੱਥ ਵਿੱਚ ਸਿਗਰਟ ਅਤੇ ਕੋਲ
ਸ਼ਰਾਬ ਦੀ ਬੋਤਲ ਰੱਖੀ ਹੋਈ ਹੈ। ਉਹ ਲਗਾਤਾਰ ਚੀਕ ਰਹੀ ਸੀ। ਮੁਟਿਆਰ ਦੇ ਸੜਕ ‘ਤੇ ਲੇਟਣ ਕਾਰਨ ਜਾਮ ਦੀ ਸਥਿਤੀ ਬਣ ਗਈ। ਮੌਜੂਦ ਲੋਕ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਰਹੇ, ਪਰ ਉਹ ਨਹੀਂ ਮੰਨੀ। ਉਸਦੇ ਵਿਵਹਾਰ ਤੋਂ ਪਰੇਸ਼ਾਨ ਰਾਹਗੀਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਥਾਣਾ ਮੁਖੀ ਮੁਨਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਨੂੰ ਕੰਟਰੋਲ ਕੀਤਾ ਸੀ। ਮੁਟਿਆਰ ਨੂੰ ਕੋਤਵਾਲੀ ਲਿਆ ਕੇ ਉਸਦਾ ਡਾਕਟਰੀ ਟੈਸਟ (ਮੈਡੀਕਲ) ਕਰਵਾਇਆ ਗਿਆ। ਮੈਡੀਕਲ ਰਿਪੋਰਟ ਤੋਂ ਬਾਅਦ ਉਸਦੇ ਖ਼ਿਲਾਫ਼ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ ਲੋਕਾਂ ਨੂੰ ਜਨਤਕ ਥਾਵਾਂ ‘ਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।







