ਪਟਿਆਲਾ ਦੇ ਨੂਰ ਸਿੰਗਲਾ ਨੇ ਚਾਰਟਰਡ ਅਕਾਊਂਟੈਂਟ (CA) ਫਾਈਨਲ ਪ੍ਰੀਖਿਆ ‘ਚ ਪਹਿਲਾ ਰੈਂਕ ਕੀਤਾ ਹਾਸਲ

ਫੈਕਟ ਸਮਾਚਾਰ ਸੇਵਾ

ਪਟਿਆਲਾ, ਜੂਨ 19

ਪਟਿਆਲਾ ਦੇ ਨੌਜਵਾਨ ਨੂਰ ਸਿੰਗਲਾ ਨੇ ਚਾਰਟਰਡ ਅਕਾਊਾਟੈਂਟ (ਸੀ.ਏ.) ਫਾਈਨਲ ਪ੍ਰੀਖਿਆ 2026 ਵਿਚ ਆਲ ਇੰਡੀਆ ਰੈਂਕ (ਏ.ਆਈ.ਆਰ) 1 ਹਾਸਿਲ ਕਰਕੇ ਆਪਣੇ ਸ਼ਹਿਰ ਪਟਿਆਲਾ ਦਾ ਨਾਂਅ ਪੂਰੇ ਦੇਸ਼ ਵਿਚ ਰੋਸ਼ਨ ਕੀਤਾ ਹੈ। ਇੰਸਟੀਚਿਊਟ ਆਫ ਚਾਰਟਰਡ ਅਕਾਊਾਟੈਂਟਸ ਆਫ ਇੰਡੀਆ (9319) ਵਲੋਂ ਐਲਾਨੇ ਗਏ ਸੀ.ਏ. ਫਾਈਨਲ ਮਈ 2026 ਦੇ ਨਤੀਜਿਆਂ ਵਿਚ ਨੂਰ ਸਿੰਗਲਾ ਨੇ 600 ਵਿਚੋਂ 499 ਅੰਕ ਪ੍ਰਾਪਤ ਕਰਕੇ ਦੇਸ਼ ਭਰ ਵਿਚ ਪਹਿਲਾ ਸਥਾਨ ਹਾਸਿਲ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪੋਸਟ ਕਰਕੇ ਨੂਰ ਨੂੰ ਇਸ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਦੱਸਣਯੋਗ ਹੈ ਕਿ ਨੂਰ ਸਿੰਗਲਾ ਇਕ ਮੱਧਵਰਗੀ ਪਰਿਵਾਰ ਨਾਲ ਸੰਬੰਧ ਰੱਖਦਾ ਹੈ¢ ਉਸ ਦੇ ਪਿਤਾ ਗਗਨਦੀਪ ਸਿੰਗਲਾ ਇਕ ਕਾਰੋਬਾਰੀ ਹਨ, ਜਦਕਿ ਮਾਤਾ ਸੁਜਾਤਾ ਸਿੰਗਲਾ ਘਰੇਲੂ ਔਰਤ ਹਨ। ਉਸ ਦੀਆਂ ਦੋ ਵੱਡੀਆਂ ਭੈਣਾਂ, ਜਿਨ੍ਹਾਂ ਵਿਚੋਂ ਇੱਕ ਚਾਰਟਰਡ ਅਕਾਊਾਟੈਂਟ ਹੈ ਅਤੇ ਦੂਜੀ ਪੋਸਟ ਗ੍ਰੈਜੂਏਟ ਹੈ। ਨੂਰ ਨੇ ਆਪਣੀ ਸਕੂਲੀ ਸਿੱਖਿਆ ਡੀ.ਏ.ਵੀ. ਪਬਲਿਕ ਸਕੂਲ ਪਟਿਆਲਾ ਤੋਂ ਪੂਰੀ ਕੀਤੀ ਅਤੇ ਇਸ ਤੋਂ ਬਾਅਦ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ, ਨਵੀਂ ਦਿੱਲੀ ਤੋਂ ਬੀ.ਕਾਮ (ਅਕਾਊਾਟਿੰਗ ਅਤੇ ਫਾਈਨੈਂਸ) ਦੀ ਡਿਗਰੀ ਹਾਸਿਲ ਕੀਤੀ।

ਨੂਰ ਨੇ ਆਪਣੀ ਇਸ ਕਾਮਯਾਬੀ ਬਾਰੇ ਗੱਲ ਕਰਦਿਆਂ ਕਿਹਾ ਕਿ 2022 ਵਿਚ ਸੀਨੀਅਰ ਸੈਕੰਡਰੀ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੇ ਸਵੈ-ਅਧਿਐਨ ਨੂੰ ਅਪਣਾਇਆ। ਉਸ ਦੀ ਵੱਡੀ ਭੈਣ, ਜੋ ਖੁਦ ਵੀ ਚਾਰਟਰਡ ਅਕਾਊਾਟੈਂਟ ਹੈ, ਨੇ ਉਸ ਨੂੰ ਹਰ ਪੜਾਅ ‘ਤੇ ਮਾਰਗਦਰਸ਼ਨ ਅਤੇ ਪ੍ਰੇਰਣਾ ਦਿੱਤੀ। ਜ਼ਿਕਰਯੋਗ ਹੈ ਕਿ ਨੂਰ ਸਿੰਗਲਾ ਇਸ ਤੋਂ ਪਹਿਲਾਂ ਸੀ.ਏ. ਇੰਟਰਮੀਡੀਏਟ ਪ੍ਰੀਖਿਆ ਵਿਚ ਵੀ ਆਲ ਇੰਡੀਆ ਰੈਂਕ 2 ਹਾਸਿਲ ਕਰ ਚੁੱਕਾ ਹੈ। ਹੁਣ ਸੀ.ਏ. ਫਾਈਨਲ ਵਿਚ ਆਲ ਇੰਡੀਆ ਪਹਿਲਾ ਸਥਾਨ ਪ੍ਰਾਪਤ ਕਰਕੇ ਉਸ ਨੇ ਆਪਣੀ ਅਕਾਦਮਿਕ ਯਾਤਰਾ ਵਿਚ ਇਕ ਹੋਰ ਸੁਨਹਿਰੀ ਅਧਿਆਇ ਜੋੜ ਦਿੱਤਾ ਹੈ। ਨੂਰ ਦੀ ਇਸ ਉਪਲੱਬਧੀ ‘ਤੇ ਪਟਿਆਲਾ ਅਤੇ ਪੰਜਾਬ ਭਰ ਵਿਚ ਖੁਸ਼ੀ ਦੀ ਲਹਿਰ ਹੈ ਅਤੇ ਵੱਖ-ਵੱਖ ਸਮਾਜਿਕ, ਸਿੱਖਿਅਕ ਅਤੇ ਵਪਾਰਕ ਵਰਗਾਂ ਵਲੋਂ ਉਸ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

Leave a Reply

Your email address will not be published. Required fields are marked *

View in English