ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ, ਦਸੰਬਰ 1
ਗਾਜ਼ੀਆਬਾਦ ਵਿੱਚ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਇੱਥੇ ਕਰਾਸਿੰਗ ਰਿਪਬਲਿਕ ਦੀ ਐਸੋਟੇਕ ਨੇਸਟ ਸੁਸਾਇਟੀ ਦੀ ਇੱਕ ਲਿਫਟ ਅਚਾਨਕ ਖਰਾਬ ਹੋ ਗਈ ਅਤੇ ਤਿੰਨ ਲੜਕੀਆਂ ਲਿਫਟ ਵਿੱਚ ਫਸ ਗਈਆਂ। ਲੜਕੀਆਂ ਕਰੀਬ 20 ਤੋਂ 30 ਮਿੰਟ ਤੱਕ ਇਸ ਵਿੱਚ ਫਸੀਆਂ ਰਹੀਆਂ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਲਿਫਟ ‘ਚ ਫਸੀ ਲੜਕੀ ਦੇ ਪਿਤਾ ਸ਼ਿਵਮ ਗਹਿਲੋਤ ਨੇ ਦੱਸਿਆ ਕਿ ਸੋਸਾਇਟੀ ‘ਚ ਸਾਲਾਨਾ ਏ.ਐੱਮ.ਸੀ ਹੋਣ ਦੇ ਬਾਵਜੂਦ ਐਸੋਟੇਕ ਨੇਸਟ ਕਰਾਸਿੰਗ ਰਿਪਬਲਿਕ ‘ਚ ਇਕ ਜਾਂ ਦੂਜੇ ਦਿਨ ਹਾਦਸੇ ਵਾਪਰਦੇ ਰਹਿੰਦੇ ਹਨ। ਇਸ ਸਾਲ 27 ਲੱਖ ਖਰਚਣ ਤੋਂ ਬਾਅਦ ਵੀ ਮੇਰੀ ਬੇਟੀ ਅਤੇ ਉਸ ਦੀ ਸਹੇਲੀ ਕਰੀਬ 24 ਮਿੰਟ ਤੱਕ ਲਿਫਟ ਵਿੱਚ ਫਸੇ ਰਹੇ। ਉਨਾਂ ਨੇ ਦੱਸਿਆ ਕਿ ਤਿੰਨੋਂ ਬੱਚੇ ਹੱਦੋਂ ਵੱਧ ਡਰੇ ਹੋਏ ਸਨ।
ਵੀਡੀਓ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਲਿਫਟ ‘ਚ ਫਸੀਆਂ ਕੁੜੀਆਂ ਡਰੀਆਂ ਹੋਈਆਂ ਸਨ। ਉਹ ਕਾਫੀ ਦੇਰ ਤੱਕ ਲਿਫਟ ਖੋਲ੍ਹਣ ਦੀ ਕੋਸ਼ਿਸ਼ ਕਰਦੀਆਂ ਰਹੀਆਂ ਪਰ ਲਿਫਟ ਨਹੀਂ ਖੁੱਲ੍ਹੀ। ਉਨਾਂ ਨੇ ਐਮਰਜੈਂਸੀ ਕਾਲ ਦਾ ਬਟਨ ਵੀ ਦਬਾਇਆ ਪਰ ਤੁਰੰਤ ਮਦਦ ਨਹੀਂ ਮਿਲ ਸਕੀ। ਲੜਕੀਆਂ ਦੀ ਉਮਰ 8 ਤੋਂ 10 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ 29 ਨਵੰਬਰ ਦੀ ਸ਼ਾਮ ਨੂੰ ਵਾਪਰੀ।







