ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ, ਮਾਰਚ 11
ਬੀਤੀ ਦੇਰ ਰਾਤ ਆਨੰਦ ਵਿਹਾਰ ਦੇ ਕੜਕੜਡੂਮਾ ਕੋਰਟ ਨੇੜੇ ਇੱਕ ਝੁੱਗੀ-ਝੌਂਪੜੀ ਵਿੱਚ ਅੱਗ ਲੱਗ ਗਈ। ਅੱਗ ‘ਚ ਝੁਲਸਣ ਨਾਲ 3 ਲੋਕਾਂ ਦੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਦੋ ਫਾਇਰ ਇੰਜਣ ਮੌਕੇ ‘ਤੇ ਪਹੁੰਚ ਗਏ ਅਤੇ ਅੱਧੇ ਘੰਟੇ ਦੇ ਅੰਦਰ ਅੱਗ ‘ਤੇ ਕਾਬੂ ਪਾ ਲਿਆ ਗਿਆ।
ਤਲਾਸ਼ੀ ਦੌਰਾਨ ਅੱਗ ਬੁਝਾਊ ਦਸਤਿਆਂ ਨੂੰ ਝੁੱਗੀ-ਝੌਂਪੜੀ ਵਿੱਚੋਂ ਤਿੰਨ ਲਾਸ਼ਾਂ ਸੜੀਆਂ ਹੋਈਆਂ ਮਿਲੀਆਂ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕਾਂ ਦੀ ਪਛਾਣ ਜੱਗੀ (34), ਸ਼ਿਆਮ ਸਿੰਘ (36) ਅਤੇ ਜਤਿੰਦਰ (35) ਵਜੋਂ ਹੋਈ ਹੈ। ਤਿੰਨੋਂ ਓਰਾਈ ਦੇ ਵਸਨੀਕ ਸਨ।
ਫਾਇਰ ਬ੍ਰਿਗੇਡ ਦੇ ਅਨੁਸਾਰ ਸੋਮਵਾਰ ਰਾਤ ਨੂੰ ਲਗਭਗ 2.22 ਵਜੇ ਕੜਕੜਡੂਮਾ ਕੋਰਟ ਵਿਖੇ ਏਜੀਸੀਆਰ ਐਨਕਲੇਵ ਦੇ ਇੱਕ ਝੁੱਗੀ-ਝੌਂਪੜੀ ਵਾਲੇ ਇਲਾਕੇ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ। ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਅਤੇ ਦੋ ਫਾਇਰ ਇੰਜਣ ਮੌਕੇ ‘ਤੇ ਪਹੁੰਚ ਗਏ। ਫਾਇਰ ਫਾਈਟਰਜ਼ ਨੇ ਅੱਧੇ ਘੰਟੇ ਦੇ ਅੰਦਰ ਅੱਗ ‘ਤੇ ਕਾਬੂ ਪਾ ਲਿਆ। ਫਿਲਹਾਲ ਪੁਲਿਸ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।







