IRCTC ਸੇਵਾਵਾਂ 2 ਘੰਟੇ ਲਈ ਬੰਦ, ਨਹੀਂ ਹੋ ਰਹੀ ਕੋਈ ਬੁਕਿੰਗ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਦਸੰਬਰ 9

IRCTC ਦੀ ਵੈੱਬਸਾਈਟ ਅੱਜ ਸਵੇਰੇ ਤੋਂ ਹੀ ਡਾਊਨ ਹੋ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਤਤਕਾਲ ਟਿਕਟ ਬੁਕਿੰਗ ਦੇ ਸਮੇਂ ਹੀ IRCTC ਸਾਈਟ ਡਾਊਨ ਹੈ। IRCTC ਦੀ ਵੈੱਬਸਾਈਟ ‘ਤੇ ਸੁਨੇਹਾ ਮਿਲ ਰਿਹਾ ਹੈ ਕਿ ਫਿਲਹਾਲ ਰੱਖ-ਰਖਾਅ ਦਾ ਕੰਮ ਚੱਲ ਰਿਹਾ ਹੈ। ਇਸ ਲਈ ਅਗਲੇ 1 ਘੰਟੇ ਲਈ ਕੋਈ ਬੁਕਿੰਗ ਨਹੀਂ ਹੋਵੇਗੀ। ਕਈ ਯੂਜ਼ਰਸ ਨੇ ਸੋਸ਼ਲ ਮੀਡੀਆ ‘ਤੇ ਆਊਟੇਜ ਦੀ ਸ਼ਿਕਾਇਤ ਵੀ ਕੀਤੀ ਹੈ। DownDetector ਨੇ ਵੀ ਵੈੱਬਸਾਈਟ ਆਊਟੇਜ ਦੀ ਪੁਸ਼ਟੀ ਕੀਤੀ ਹੈ। IRCTC ਸੇਵਾ ਬੰਦ ਹੋਣ ਤੋਂ ਬਾਅਦ TATKAL ਅਤੇ IRCTC ਦੋਵੇਂ ਕੀਵਰਡ ਫੇਸਬੁੱਕ ‘ਤੇ ਟ੍ਰੈਂਡ ਕਰ ਰਹੇ ਹਨ। ਆਮ ਤੌਰ ‘ਤੇ ਰੱਖ-ਰਖਾਅ ਦਾ ਕੰਮ ਰਾਤ ਨੂੰ 11 ਵਜੇ ਤੋਂ ਬਾਅਦ ਕੀਤਾ ਜਾਂਦਾ ਹੈ। ਅਜਿਹੇ ‘ਚ ਸਵਾਲ ਉੱਠਦਾ ਹੈ ਕਿ ਕੀ ਇਹ ਸਾਈਬਰ ਹਮਲਾ ਹੈ ਜਾਂ ਨਹੀਂ।

ਆਈਆਰਸੀਟੀਸੀ ਐਪ ਅਤੇ ਮੋਬਾਈਲ ਦੋਵਾਂ ਵਿੱਚ ਸਮੱਸਿਆ ਹੈ। ਯੂਜ਼ਰਸ ਐਪ ਨੂੰ ਓਪਨ ਵੀ ਨਹੀਂ ਕਰ ਪਾ ਰਹੇ ਹਨ, ਜਦਕਿ ਸਾਈਟ ਖੋਲ੍ਹਣ ਤੋਂ ਬਾਅਦ ਉਨ੍ਹਾਂ ਨੂੰ ਮੇਨਟੇਨੈਂਸ ਮੈਸੇਜ ਮਿਲ ਰਿਹਾ ਹੈ।

Leave a Reply

Your email address will not be published. Required fields are marked *

View in English