ਫੈਕਟ ਸਮਾਚਾਰ ਸੇਵਾ
ਜੰਮੂ , ਅਗਸਤ 26
ਭਾਰਤੀ ਜਨਤਾ ਪਾਰਟੀ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਦੋ ਨਵੀਆਂ ਸੂਚੀਆਂ ਜਾਰੀ ਕੀਤੀਆਂ ਹਨ। ਪਹਿਲੀ ਸੂਚੀ ਵਿੱਚ 15 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਪਹਿਲੇ ਪੜਾਅ ਲਈ ਉਮੀਦਵਾਰਾਂ ਦੇ ਨਾਵਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਜਦੋਂਕਿ ਦੂਜੀ ਸੂਚੀ ਵਿੱਚ ਸਿਰਫ਼ ਇੱਕ ਨਾਂ ਦਾ ਐਲਾਨ ਹੋਇਆ ਹੈ। ਚੌਧਰੀ ਰੌਸ਼ਨ ਹੁਸੈਨ ਗੁੱਜਰ ਦਾ ਨਾਮ ਇਸ ਸੂਚੀ ਵਿੱਚ ਹੈ, ਉਹ ਕੋਂਕਰਨਾਗ ਤੋਂ ਚੋਣ ਲੜਨਗੇ।
ਇਸ ਤੋਂ ਪਹਿਲਾਂ ਅੱਜ ਭਾਜਪਾ ਨੇ 44 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ। ਹਾਲਾਂਕਿ ਕੁਝ ਸਮੇਂ ਬਾਅਦ ਇਹ ਸੂਚੀ ਵਾਪਸ ਲੈ ਲਈ ਗਈ। ਭਾਜਪਾ ਦੀ ਪਹਿਲੀ ਸੂਚੀ ਵਿੱਚ 44 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਸੀ। ਪਹਿਲੇ ਪੜਾਅ ਲਈ 15, ਦੂਜੇ ਪੜਾਅ ਲਈ 10 ਅਤੇ ਤੀਜੇ ਪੜਾਅ ਲਈ 19 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਇਹ ਸੂਚੀ ਜਾਰੀ ਹੁੰਦੇ ਹੀ ਜੰਮੂ ਭਾਜਪਾ ਦੇ ਸੀਨੀਅਰ ਆਗੂ ਨਾਰਾਜ਼ ਹੋ ਗਏ। ਚੋਣਾਂ ਵਿੱਚ ਟਿਕਟਾਂ ਨਾ ਮਿਲਣ ਵਾਲੇ ਭਾਜਪਾ ਆਗੂਆਂ ਦੇ ਸਮਰਥਕ ਆਪਣੇ ਉਮੀਦਵਾਰਾਂ ਨੂੰ ਟਿਕਟਾਂ ਦੀ ਮੰਗ ਕਰਦੇ ਹੋਏ ਜੰਮੂ ਸਥਿਤ ਭਾਜਪਾ ਦਫ਼ਤਰ ਪੁੱਜੇ। ਪਾਰਟੀ ਵਰਕਰਾਂ ਨੇ ਦਫ਼ਤਰ ਵਿੱਚ ਹੰਗਾਮਾ ਵੀ ਕੀਤਾ।







