ਮੂਸੇਵਾਲਾ ਕਤਲ ਕਾਂਡ : NIA ਨੇ ਅਫਸਾਨਾ ਖਾਨ ਤੋਂ 5 ਘੰਟੇ ਕੀਤੀ ਪੁੱਛਗਿੱਛ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਅਕਤੂਬਰ 26

ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਕੌਮੀ ਜਾਂਚ ਏਜੰਸੀ (ਐਨ ਆਈ ਏ) ਨੇ ਮਰਹੂਮ ਗਾਇਕ ਦੀ ਭੈਣ ਬਣੀ ਅਫਸਾਨਾ ਖਾਨ ਤੋਂ 5 ਘੰਟੇ ਪੁੱਛ ਗਿੱਛ ਕੀਤੀ ਹੈ। ਉਹਨਾਂ ਦੇ ਪਤੀ ਸਾਜ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਹਨਾਂ ਇਹ ਵੀ ਦੱਸਿਆ ਕਿ ਅਫਸਾਨਾ ਖਾਨ ਅੱਜ 26 ਅਕਤੂਬਰ ਨੂੰ ਆਪਣੇ ਇੰਸਟਾਗ੍ਰਾਮ ’ਤੇ ਲਾਈਵ ਹੋ ਕੇ ਇਸ ਮਾਮਲੇ ਦੀ ਸਾਰੀ ਜਾਣਕਾਰੀ ਲੋਕਾਂ ਸਾਹਮਣੇ ਰੱਖੇਗੀ।

ਜਾਣਕਾਰੀ ਦੇ ਮੁਤਾਬਕ ਇਸ ਮਾਮਲੇ ਵਿਚ ਹੁਣ ਤੱਕ ਫੜੇ ਗਏ ਮੁਜਰਮਾਂ ਤੋਂ ਹੋਈ ਪੁੱਛਗਿੱਛ ਵਿਚ ਇਹ ਸਾਹਮਣੇ ਆਇਆ ਹੈ ਕਿ ਅਫਸਾਨਾ ਖਾਨ ਕਥਿਤ ਤੌਰ ’ਤੇ ਬੰਬੀਹਾ ਗਰੁੱਪ ਦੀ ਨਜ਼ਦੀਕੀ ਹੈ। ਇਸੇ ਪੱਖ ਤੋਂ ਐਨ ਆਈ ਏ ਵੱਲੋਂ ਉਸ ਤੋਂ ਪੁੱਛ ਗਿੱਛ ਕੀਤੀ ਗਈ ਹੈ। ਬਾਕੀ ਸਾਰਾ ਖੁਲ੍ਹਾਸਾ ਉਹ ਆਪ ਲਾਈਵ ਹੋ ਕੇ ਕਰੇਗੀ।

Leave a Reply

Your email address will not be published. Required fields are marked *

View in English