ਫੈਕਟ ਸਮਾਚਾਰ ਸੇਵਾ
ਬੀਜਿੰਗ , ਅਕਤੂਬਰ 19
ਚੀਨ ਨੇ ਪਾਕਿਸਤਾਨ ਸਥਿਤ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਸ਼ਾਹਿਦ ਮਹਿਮੂਦ ਨੂੰ ਗਲੋਬਲ ਅੱਤਵਾਦੀ ਦੀ ਲਿਸਟ ’ਚ ਸ਼ਾਮਲ ਕਰਵਾਉਣ ਦੇ ਭਾਰਤ ਅਤੇ ਅਮਰੀਕਾ ਦੇ ਮਤੇ ਨੂੰ ਸੰਯੁਕਤ ਰਾਸ਼ਟਰ ’ਚ ਰੋਕ ਦਿੱਤਾ ਹੈ। ਚੀਨ ਨੇ ਕਿਸੇ ਅੱਤਵਾਦੀ ਨੂੰ ਇਸ ਲਿਸਟ ’ਚ ਪਾਉਣ ਦੇ ਮਤੇ ਨੂੰ ਚਾਰ ਮਹੀਨਿਆਂ ਦੇ ਅੰਦਰ ਚੌਥੀ ਵਾਰ ਰੋਕਿਆ ਹੈ।
ਚੀਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ‘1267 ਅਲ ਕਾਇਦਾ ਪਾਬੰਦੀ ਕਮੇਟੀ’ ਦੇ ਤਹਿਤ ਮਹਿਮੂਦ ਨੂੰ ਗਲੋਬਲ ਅੱਤਵਾਦੀ ਐਲਾਨ ਕਰਨ ਦੇ ਭਾਰਤ ਤੇ ਅਮਰੀਕਾ ਦੇ ਮਤੇ ਨੂੰ ਰੋਕ ਦਿੱਤਾ ਹੈ। ਇਹ ਚੌਥੀ ਵਾਰ ਹੈ, ਜਦੋਂ ਚੀਨ ਨੇ ‘1267 ਅਲ ਕਾਇਦਾ ਪਾਬੰਦੀ ਕਮੇਟੀ’ ਦੇ ਤਹਿਤ ਪਾਕਿਸਤਾਨ ਸਥਿਤ ਕਿਸੇ ਅੱਤਵਾਦੀ ਨੂੰ ਗਲੋਬਲ ਅੱਤਵਾਦੀ ਐਲਾਨ ਕਰਨ ਦੇ ਮਤੇ ਨੂੰ ਰੋਕ ਦਿੱਤਾ ਹੈ।







