ਖੰਨਾ ਪੁਲਿਸ ਨੇ ਚਲਾਇਆ ਕਾਸੋ ਅਭਿਆਨ

ਫੈਕਟ ਸਮਾਚਾਰ ਸੇਵਾ

ਖੰਨਾ , ਜੂਨ 10

ਖੰਨਾ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਸਰਚ ਅਭਿਆਨ ਚਲਾਇਆ ਹੈ। ਇਸ ਆਪ੍ਰੇਸ਼ਨ ਦੀ ਅਗਵਾਈ ਖੰਨਾ ਦੇ ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਕੀਤੀ।

ਡੀਐਸਪੀ ਗਿੱਲ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ‘ਤੇ ਅੱਜ ਸਵੇਰੇ 6 ਵਜੇ ਤੋਂ ਨਸ਼ਿਆਂ ਦੀ ਰੋਕਥਾਮ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਦੇ ਮਕਸਦ ਨਾਲ ਇਹ ਕਾਸੋ ਅਭਿਆਨ ਚਲਾਇਆ ਜਾ ਰਿਹਾ ਹੈ, ਜਿਸ ਦੌਰਾਨ ਮੀਟ ਮੰਡੀ ਇਲਾਕੇ ‘ਚ ਛਾਪੇਮਾਰੀ ਕੀਤੀ ਗਈ ਹੈ। ਖੰਨਾ ਦੇ ਇਕ ਪਿੰਡ ਵਿਚ ਵੀ 2 ਘੰਟੇ ਕਾਰਵਾਈ ਕੀਤੀ ਗਈ। ਅਪਰੇਸ਼ਨ ਦੌਰਾਨ ਜੋ ਵੀ ਬਰਾਮਦਗੀ ਹੋਵੇਗੀ, ਉਸ ਦਾ ਖੁਲਾਸਾ ਬਾਅਦ ਵਿੱਚ ਕੀਤਾ ਜਾਵੇਗਾ।

Leave a Reply

Your email address will not be published. Required fields are marked *

View in English