ਹਰਿਆਣਾ ਨੂੰ ਮਿਲੇ 2 ਨਵੇਂ ਡੀਜੀਪੀ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਫਰਵਰੀ 8

ਹਰਿਆਣਾ ਨੂੰ 2 ਹੋਰ ਡੀ.ਜੀ.ਪੀ. ਮਿਲੇ ਹਨ। ਜਾਣਕਾਰੀ ਮੁਤਾਬਿਕ 1991 ਬੈਚ ਦੇ ਆਈਪੀਐਸ ਅਫ਼ਸਰ ਏਡੀਜੀਪੀ ਅਲੋਕ ਕੁਮਾਰ ਰਾਏ ਅਤੇ ਐਸਕੇ ਜੈਨ ਨੂੰ ਸਰਕਾਰ ਨੇ ਡੀਜੀਪੀ ਦੇ ਅਹੁਦੇ ‘ਤੇ ਤਰੱਕੀ ਦਿੱਤੀ ਹੈ।

ਇਸ ਤੋਂ ਬਾਅਦ ਹਰਿਆਣਾ ਵਿੱਚ ਡੀਜੀਪੀਜ਼ ਦੀ ਗਿਣਤੀ 7 ਹੋ ਗਈ ਹੈ। ਇਸ ਦੇ ਨਾਲ ਹੀ 1997 ਬੈਚ ਦੇ ਆਈਪੀਐਸ, ਆਈਜੀ ਅਮਿਤਾਭ ਢਿੱਲੋਂ ਅਤੇ ਸੰਜੇ ਕੁਮਾਰ ਨੂੰ ਏਡੀਜੀਪੀ ਬਣਾਇਆ ਗਿਆ ਹੈ।

Leave a Reply

Your email address will not be published. Required fields are marked *

View in English