ਭਾਜਪਾ ਆਗੂ ਹਰਦੇਵ ਸਿੰਘ ਉੱਭਾ ਨੇ ਵੇਵ ਅਸਟੇਟ ਮੋਹਾਲੀ ਵਾਸੀਆਂ ਨਾਲ ਮਿਲ ਕੇ ਪ੍ਰਾਣ ਪ੍ਰਤਿਸ਼ਠਾ ਦਾ ਸਿੱਧਾ ਪ੍ਰਸਾਰਣ ਦੇਖਿਆ

ਫੈਕਟ ਸਮਾਚਾਰ ਸੇਵਾ

ਮੋਹਾਲੀ , ਜਨਵਰੀ 22

ਅੱਜ ਅਯੁੱਧਿਆ ਵਿਖੇ ਸ਼੍ਰੀ ਰਾਮ ਮੰਦਿਰ ‘ਚ ਰਾਮ ਲਾਲਾ ਦੇ ਪ੍ਰਾਣ ਪ੍ਰਤਿਸਠਾ ਦੇ ਸ਼ੁਭ ਦਿਹਾੜੇ ਮੌਕੇ ‘ਤੇ ਦੇਸ਼ ਅਤੇ ਦੁਨੀਆ ਭਰ ‘ਚ ਜਸ਼ਨ ਦਾ ਮਹੋਲ ਹੈ। ਇਹ ਗੱਲਾਂ ਭਾਜਪਾ ਪੰਜਾਬ ਦੇ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਵੇਵ ਅਸਟੇਟ ਮੋਹਾਲੀ ਦੇ ਨਿਵਾਸੀਆਂ ਨਾਲ ਅਯੁੱਧਿਆ ਤੋਂ ਸ਼੍ਰੀ ਰਾਮ ਮੰਦਿਰ ਵਿਖੇ ਹੋ ਰਹੇ ਪਾਵਨ ਸਮਾਗਮ ਦਾ ਲਾਈਵ ਟੈਲੀਕਾਸਟ ਦੇਖਣ ਮੌਕੇ ਕਹੀਆਂ।

ਇਸ ਮੌਕੇ ਸੱਤਿਆ ਨਰਾਇਣ ਸ਼ਰਮਾ ਪ੍ਰਧਾਨ ਸਨਾਤਨ ਮੰਦਰ ਸਭਾ, ਗੁਲਸ਼ਨ ਸੂਦ ਸਕੱਤਰ, ਰਵੀ ਦੱਤ ਸ਼ਰਮਾ ਖਜ਼ਾਨਚੀ, ਮਨੋਜ ਸ਼ਰਮਾ ਆਰ.ਡਬਲਯੂ.ਏ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਪਵਨ ਸਚਦੇਵਾ, ਅਨਿਲ ਗੁਪਤਾ ਖਜ਼ਾਨਚੀ ਆਰ.ਡਬਲਿਊ.ਏ., ਅਸੀਮ ਖੁੰਗਰ, ਹਿਮਾਂਸ਼ੂ, ਆਸ਼ੂ ਠਾਕੁਰ, ਦੀਪਕ ਕੁਮਾਰ, ਅਸ਼ੋਕ ਗਰਗ , ਆਰ.ਸੀ.ਗੋਇਲ, ਰਾਜੇਸ਼ ਕੁਮਾਰ ਗੁਪਤਾ, ਜੋਗਿੰਦਰ ਭਾਟੀਆ ਅਤੇ ਵੱਡੀ ਗਿਣਤੀ ਵਿੱਚ ਵੇਵ ਅਸਟੇਟ ਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *

View in English