ਫੈਕਟ ਸਮਾਚਾਰ ਸੇਵਾ
ਮੁੰਬਈ , ਅਕਤੂਬਰ 5
ਮੁੰਬਈ ਦੇ ਬਾਂਦਰਾ-ਵਰਲੀ ਸੀ ਲਿੰਕ ‘ਤੇ ਅੱਜ ਤੜਕੇ ਇਕ ਕਾਰ ਸੜਕ ‘ਤੇ ਖੜ੍ਹੀਆਂ ਤਿੰਨ ਕਾਰਾਂ ਅਤੇ ਇਕ ਐਂਬੂਲੈਂਸ ਨਾਲ ਟਕਰਾ ਗਈ। ਇਸ ਹਾਦਸੇ ‘ਚ 5 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਪੱਛਮੀ ਉਪਨਗਰ ਦੇ ਬਾਂਦਰਾ ਨੂੰ ਦੱਖਣ ਮੁੰਬਈ ਦੇ ਵਰਲੀ ਨਾਲ ਜੋੜਨ ਵਾਲੇ ਸੀ ਲਿੰਕ ਪੁਲ ‘ਤੇ ਖੰਭਾ ਨੰਬਰ 76 ਅਤੇ 78 ਦਰਮਿਆਨ ਤੜਕੇ ਕਰੀਬ 3 ਵਜੇ ਵਾਪਰਿਆ। ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਨੇ ਇਸ ਹਾਦਸੇ ‘ਚ ਲੋਕਾਂ ਦੀ ਮੌਤ ਹੋਣ ‘ਤੇ ਸੋਗ ਜ਼ਾਹਰ ਕੀਤਾ।
ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਪਹਿਲੇ ਇਕ ਕਾਰ ਪੁਲ ‘ਤੇ ਬਣੇ ਡਿਵਾਈਡਰ ਨਾਲ ਟਕਰਾ ਗਈ, ਜਿਸ ਤੋਂ ਬਾਅਦ ਉਸ ਦੀ ਮਦ ਲਈ ਇਕ ਐਂਬੂਲੈਂਸ ਭੇਜੀ ਗਈ। ਉਨ੍ਹਾਂ ਦੱਸਿਆ ਕਿ 2 ਹੋਰ ਕਾਰ ਡਰਾਈਵਰਾਂ ਨੇ ਮਦਦ ਕਰਨ ਲਈ ਆਪਣੇ ਵਾਹਨ ਰੋਕੇ। ਅਧਿਕਾਰੀ ਨੇ ਦੱਸਿਆ ਕਿ ਇਸੇ ਦੌਰਾਨ ਪਿੱਛਿਓਂ ਆ ਰਹੀ ਇਕ ਹੋਰ ਕਾਰ ਨੇ ਸੜਕ ‘ਤੇ ਖੜ੍ਹੀਆਂ ਤਿੰਨੋਂ ਕਾਰਾਂ ਅਤੇ ਐਂਬੂਲੈਂਸ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਇਕ ਔਰਤ ਅਤੇ ਸੀ-ਲਿੰਕ ਦੇ ਇਕ ਮੁਲਾਜ਼ਮ ਸਮੇਤ 13 ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ‘ਚੋਂ 5 ਲੋਕਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ 6 ਜ਼ਖ਼ਮੀਆਂ ਦਾ ਵੱਖ-ਵੱਖ ਹਸਪਤਾਲਾਂ ‘ਚ ਇਲਾਜ ਜਾਰੀ ਹੈ।
Maharashtra | 10 people got injured in a collision between four cars and an ambulance on Mumbai's Bandra Worli Sea Link pic.twitter.com/7ihc7xnZv5
— ANI (@ANI) October 5, 2022







