Punjab Agro ਵੱਲੋਂ ਤਿਆਰ ਕੀਤਾ ਗਿਆ Tomato Soup ਛੂਹ ਰਿਹਾ ਨਵੀਆਂ ਉਚਾਈਆਂ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ , ਦਸੰਬਰ 15

ਪੰਜਾਬ ਦੇ ਲਾਲ ਟਮਾਟਰਾਂ ਦਾ ਗਰਮ ਸੂਪ ਹੁਣ ਦਿੱਲੀ ਤੋਂ ਵਾਰਾਣਸੀ ਤਕ ਚੱਲਣ ਵਾਲੀ ਚੰਡੀਗੜ੍ਹ ਸ਼ਤਾਬਦੀ ਅਤੇ ਵੰਦੇ ਭਾਰਤ ‘ਚ ਵੀ ਮਿਲੇਗਾ। ਪੰਜਾਬ ਐਗਰੋ ਵੱਲੋਂ ਤਿਆਰ ਟਮਾਟਰ ਸੂਪ ਨੇ ਸਫਲਤਾ ਦੀਆਂ ਨਵੀਆਂ ਉਚਾਈਆਂ ਛੂਹਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬ ਐਗਰੋ ਦਾ ਇਹ ਕਦਮ ਸੂਬਾ ਸਰਕਾਰ ਦੀ ਫ਼ਸਲੀ ਵਿਭਿੰਨਤਾ ਨੀਤੀ ਨੂੰ ਵੀ ਹੁਲਾਰਾ ਦੇਣਾ ਯਕੀਨੀ ਹੈ।

ਅਸਲ ਵਿਚ ਪੰਜਾਬ ਦੇ ਕਿਸਾਨ ਹੁਣ ਕਣਕ ਤੇ ਝੋਨੇ ਤੋਂ ਆਪਣਾ ਮੋਹ ਤਿਆਗ ਦੇਣਾ ਚਾਹੁੰਦੇ ਹਨ ਕਿਉਂਕਿ ਇਨ੍ਹਾਂ ਦੋਵਾਂ ਫ਼ਸਲਾਂ ਦੀ ਪੈਦਾਵਾਰ ‘ਚ ਖੜੋਤ ਆ ਗਈ ਹੈ ਪਰ ਦੂਜੀਆਂ ਫ਼ਸਲਾਂ ਓਨੀ ਆਮਦਨ ਨਹੀਂ ਦਿੰਦੀਆਂ ਜਿਸ ਕਾਰਨ ਉਨ੍ਹਾਂ ਲਈ ਇਨ੍ਹਾਂ ਨੂੰ ਛੱਡਣ ਔਖਾ ਹੋ ਰਿਹਾ ਹੈ।

ਪੰਜਾਬ ਐਗਰੋ ਦੇ ਜਨਰਲ ਮੈਨੇਜਰ ਰਣਬੀਰ ਸਿੰਘ ਨੇ ਕਿਹਾ ਕਿ ਇਹ ਤਾਂ ਸਿਰਫ਼ ਸ਼ੁਰੂਆਤ ਹੈ। ਮੌਜੂਦਾ ਸਮੇਂ ਅਸੀਂ ਆਪਣੇ ਉਤਪਾਦ ਤਿਆਰ ਕਰਨ ਲਈ ਕਿਸਾਨਾਂ ਤੋਂ 10 ਹਜ਼ਾਰ ਟਨ ਟਮਾਟਰ ਖਰੀਦ ਰਹੇ ਹਾਂ ਪਰ ਜੇਕਰ ਸਾਡੇ ਉਤਪਾਦ ਨੂੰ ਸ਼ਤਾਬਦੀ, ਵੰਦੇ ਭਾਰਤ ਵਰਗੀਆਂ ਪ੍ਰੀਮੀਅਮ ਟਰੇਨਾਂ ‘ਚ ਪਸੰਦ ਕੀਤਾ ਜਾਵੇਗਾ ਤਾਂ ਇਸ ਨੂੰ ਹੋਰ ਵਧਾਉਣਾ ਆਸਾਨ ਹੋਵੇਗਾ। ਦੇਸ਼ ਵਿੱਚ ਕਈ ਸ਼ਤਾਬਦੀ ਤੇ ਰਾਜਧਾਨੀ ਟਰੇਨਾਂ ਹਨ ਜਿਨ੍ਹਾਂ ਵਿੱਚ ਰੇਲਵੇ ਦੁਆਰਾ ਯਾਤਰੀਆਂ ਨੂੰ ਸੂਪ ਪਰੋਸਿਆ ਜਾਂਦਾ ਹੈ।

Leave a Reply

Your email address will not be published. Required fields are marked *

View in English